ਕਮਰੇ ''ਚ ਸ਼ੱਕੀ ਹਾਲਤ ''ਚ ਮਿਲੀ ਵਿਅਕਤੀ ਦੀ ਲਾਸ਼, ਪੁਲਸ ਕਰ ਰਹੀ ਜਾਂਚ

Thursday, Oct 12, 2017 - 12:31 PM (IST)

ਜੰਮੂ— ਬਾੜੀ ਬਰਾਹਮਣਾ ਇਲਾਕੇ 'ਚ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਤ 'ਚ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ 11 ਅਕਤੂਬਰ ਦੀ ਸਵੇਰੇ ਉਸ ਦਾ ਇਕ ਦੋਸਤ ਪ੍ਰਿੰਸ ਨੂੰ ਮਿਲਣ ਲਈ ਉਸ ਦੇ ਘਰ ਗਿਆ। ਉਸ ਨੇ ਕਈ ਵਾਰ ਦਰਵਾਜੇ ਖੋਲਣ ਬਾਰੇ ਅਵਾਜ਼ਾਂ ਲਗਾਈਆਂ ਪਰ ਪ੍ਰਿੰਸ ਨੇ ਦਰਵਾਜਾ ਨਹੀਂ ਖੋਲਿਆ ਤਾਂ ਉਸ ਨੇ ਖਿੜਕੀ ਚੋਂ ਦੇਖਿਆ ਤਾਂ ਪ੍ਰਿੰਸ ਜ਼ਮੀਨ 'ਤੇ ਪਿਆ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਜੀ. ਐੈੱਮ. ਸੀ. ਦੀ ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਜੀ. ਐੈੱਮ. ਸੀ. 'ਚ ਭੇਜ ਦਿੱਤਾ ਹੈ। 
ਦੱਸਣਾ ਚਾਹੁੰਦੇ ਹਾਂ ਕਿ ਮ੍ਰਿਤਕ ਦੀ ਪਛਾਣ ਪ੍ਰਿੰਸ ਕੁਮਾਰ (18) ਨਿਵਾਸੀ ਨਾਨਕ ਨਗਰ ਗੁਰਦਾਸਪੁਰ ਦੇ ਰੂਪ 'ਚ ਹੋਈ ਹੈ, ਜੋ ਕਿ ਜੈਨ ਇੰਡਸਟਰੀ 'ਚ ਕੰਮ ਕਰਦਾ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News