ਬਾਡੀ ਡਬਲ ਸਾਗਰ ਪਾਂਡੇ ਦੀ ਅਚਾਨਕ ਹੋਈ ਮੌਤ, ਸਲਮਾਨ ਖਾਨ ਨੇ ਟੁੱਟੇ ਦਿਲ ਨਾਲ ਕਹੀ ਇਹ ਗੱਲ

10/01/2022 1:04:19 AM

ਮੁੰਬਈ : ਮਨੋਰੰਜਨ ਜਗਤ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖਾਨ ਦੇ ਹਮਸ਼ਕਲ ਅਤੇ ਬਾਡੀ ਡਬਲ ਸਾਗਰ ਸਲਮਾਨ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜੂ ਸ਼੍ਰੀਵਾਸਤਵ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਜਿਮ 'ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਸਲਮਾਨ ਖਾਨ ਨੇ ਵੀ ਇਸ ਦਰਦਨਾਕ ਘਟਨਾ 'ਤੇ ਟੁੱਟੇ ਦਿਲ ਨਾਲ ਪੋਸਟ ਸ਼ੇਅਰ ਕੀਤੀ ਅਤੇ ਕਲਾਕਾਰ ਨੂੰ ਯਾਦ ਕੀਤਾ। ਸਾਗਰ ਪਾਂਡੇ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਸ਼ਖਸੀਅਤ ਰਹੇ ਹਨ। ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ ਤੇ ਉਹ ਸਲਮਾਨ ਖਾਨ ਦੀ ਕਾਰਬਨ ਕਾਪੀ ਵਜੋਂ ਮਸ਼ਹੂਰ ਸਨ।

ਇਹ ਵੀ ਪੜ੍ਹੋ : ਕੈਨੇਡਾ 'ਚ ਅਮਰੀਕਾ ਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ 'ਚ 3 ਪੰਜਾਬੀਆਂ ਸਣੇ 20 ਲੋਕ ਗ੍ਰਿਫ਼ਤਾਰ

ਇੰਸਟਾਗ੍ਰਾਮ 'ਤੇ ਸਾਗਰ ਦੀ ਤਸਵੀਰ ਸ਼ੇਅਰ ਕਰਦਿਆਂ ਸਲਮਾਨ ਖਾਨ ਨੇ ਲਿਖਿਆ, ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਤੁਹਾਡਾ। ਤੁਸੀਂ ਮੇਰੇ ਨਾਲ ਰਹੇ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਸਾਗਰ ਤੁਹਾਡਾ ਸ਼ੁਕਰੀਆ। ਸੰਗੀਤਾ ਬਿਜਲਾਨੀ ਨੇ ਵੀ ਅਦਾਕਾਰ ਦੀ ਪੋਸਟ 'ਤੇ ਦੁੱਖ ਪ੍ਰਗਟਾਇਆ। ਮੀਡੀਆ ਰਿਪੋਰਟਾਂ ਮੁਤਾਬਕ ਸਾਗਰ ਪਾਂਡੇ ਮਨੋਰੰਜਨ ਇੰਡਸਟਰੀ ਦੇ ਬਾਡੀ ਡਬਲ ਦੀ ਤਰ੍ਹਾਂ ਕੰਮ ਕਰਦੇ ਸਨ। ਸ਼ੁੱਕਰਵਾਰ ਨੂੰ ਉਹ ਜਿਮ 'ਚ ਵਰਕਆਊਟ ਕਰ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋਇਆ ਤੇ ਉਹ ਬੇਹੋਸ਼ ਹੋ ਗਏ। ਫਿਰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਬਿਜਲੀ ਲਾਈਨਾਂ ਵਿਛਾਉਣ 'ਚ ਬੇਨਿਯਮੀਆਂ 'ਤੇ ਐਕਸ਼ਨ, ਸੁਪਰਡੈਂਟ ਇੰਜੀਨੀਅਰ ਸਮੇਤ 3 ਅਧਿਕਾਰੀ ਮੁਅੱਤਲ

ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਮੌਤ

ਸਾਗਰ ਪਾਂਡੇ ਨੂੰ ਜਿਮ 'ਚ ਮੌਜੂਦ ਲੋਕਾਂ ਨੇ ਮੁੰਬਈ ਦੇ ਜੋਗੇਸ਼ਵਰੀ ਈਸਟ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਟਰੌਮਾ ਕੇਅਰ ਮਿਊਂਸੀਪਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਇੱਥੇ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ

ਕੌਣ ਸੀ ਸਾਗਰ ਪਾਂਡੇ

ਸਾਗਰ ਪਾਂਡੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਜੋ ਸਲਮਾਨ ਖਾਨ ਵਾਂਗ ਹੀਰੋ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਏ ਸਨ। ਕਈ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕੰਮ ਨਾ ਮਿਲਿਆ ਤਾਂ ਉਨ੍ਹਾਂ ਨੇ ਬਾਡੀ ਡਬਲ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਚਹੇਤੇ ਸਲਮਾਨ ਖਾਨ ਵਾਂਗ ਬੈਚਲਰ ਸਨ। ਉਨ੍ਹਾਂ ਦੇ 5 ਭਰਾ ਸਨ ਤੇ ਉਹੀ ਘਰ ਨੂੰ ਸੰਭਾਲਦੇ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 

Mukesh

This news is Content Editor Mukesh