ਮਣੀਪੁਰ ਅੱਤਵਾਦੀ ਹਮਲਾ: ਪਤਨੀ-ਪੁੱਤ ਸਮੇਤ ਸ਼ਹੀਦ ਕਰਨਲ ਦੀ ਮਿ੍ਰਤਕ ਦੇਹ ਪੁੱਜੀ ਰਾਏਗੜ੍ਹ, ਉਮੜਿਆ ਜਨ ਸੈਲਾਬ

11/15/2021 3:29:38 PM

ਰਾਏਗੜ੍ਹ (ਭਾਸ਼ਾ)—  ਮਣੀਪੁਰ ’ਚ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਕਰਨਲ ਵਿਪਲਵ ਤ੍ਰਿਪਾਠੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀਆਂ ਮਿ੍ਰਤਕ ਦੇਹਾਂ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਤੋਂ ਛੱਤੀਸਗੜ੍ਹ ਦੇ ਰਾਏਗੜ੍ਹ ਲਿਆਂਦੀਆਂ ਗਈਆਂ। ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਵਿਚ ਅੱਤਵਾਦੀ ਹਮਲੇ ’ਚ ਆਸਾਮ ਰਾਈਫ਼ਲਜ਼ ਦੇ ਖੁਗਾ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਤ੍ਰਿਪਾਠੀ (41 ਸਾਲ), ਉਨ੍ਹਾਂ ਦੀ ਪਤਨੀ ਅਨੁਜਾ (36 ਸਾਲ) ਅਤੇ ਪੁੱਤਰ ਅਬੀਰ (5 ਸਾਲ) ’ਚ ਸ਼ਹੀਦ ਹੋਏ।

ਇਹ ਵੀ ਪੜ੍ਹੋ :  ਮਣੀਪੁਰ ’ਚ ਅੱਤਵਾਦੀ ਹਮਲਾ: ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ ਸਮੇਤ 5 ਜਵਾਨ ਸ਼ਹੀਦ

ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਏ. ਐੱਨ-32 ਤੋਂ ਦੁਪਹਿਰ 12.42 ਵਜੇ ਰਾਏਗੜ੍ਹ ਪੁੱੱਜੀਆਂ। ਸਰਕਿਟ ਹਾਊਸ ਸਥਿਤ ਮੁਕਤੀਧਾਮ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਸ਼ਹੀਦ ਕਰਨਲ ਦੇ ਸਨਮਾਨ ’ਚ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅਫ਼ਸਰਾਂ ਸਮੇਤ ਵੱਡੀ ਗਿਣਤੀ ’ਚ ਲੋਕ ਪਹੁੰਚੇ ਹਨ।

ਇਹ ਵੀ ਪੜ੍ਹੋ : ਨਿਰਸੁਆਰਥ ਸੇਵਾ ਦਾ ਇਨਾਮ, ਬਜ਼ੁਰਗ ਬੀਬੀ ਨੇ ਰਿਕਸ਼ਾ ਚਾਲਕ ਦੇ ਨਾਂ ਕੀਤੀ ਕਰੋੜਾਂ ਦੀ ਜਾਇਦਾਦ

ਇਸ ਦੌਰਾਨ ਉੱਥੇ ਮੌਜੂਦ ਜਨ ਸਮੂਹ ਦੇਸ਼ ਭਗਤੀ ਦੇ ਨਾਅਰੇ ਲਾ ਰਿਹਾ ਸੀ। ਰਾਏਗੜ੍ਹ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਦੀਆਂ ਮਿ੍ਰਤਕ ਦੇਹਾਂ ਹਵਾਈ ਪੱਟੀ ਤੋਂ ਉਨ੍ਹਾਂ ਦੇ ਜੱਦੀ ਨਿਵਾਸ ਲਿਜਾਈਆਂ ਗਈਆਂ। ਸ਼ਹਿਰ ਦੇ ਰਾਮਲੀਲਾ ਮੈਦਾਨ ’ਚ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਨੂੰ ਰੱਖਿਆ ਗਿਆ। ਇਸ ਤੋਂ ਬਾਅਦ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੇ ਹੋਏ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ। ਅੱਜ ਹੀ ਪੂਰੇ ਫ਼ੌਜੀ ਅਤੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਆਸਾਮ ਰਾਈਫ਼ਲਜ਼ ਦੇ ਜਵਾਨ ਅਤੇ ਅਧਿਕਾਰੀ ਸ਼ਹੀਦ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇਣਗੇ। 

ਇਹ ਵੀ ਪੜ੍ਹੋ : ਗੜ੍ਹਚਿਰੌਲੀ ਐਨਕਾਊਂਟਰ: ਮਾਰੇ ਗਏ ਨਕਸਲੀਆਂ ’ਚ ਖੂੰਖਾਰ ਕਮਾਂਡਰ ਮਿਲਿੰਦ ਵੀ ਢੇਰ, 50 ਲੱਖ ਦਾ ਸੀ ਇਨਾਮ

ਇਹ ਵੀ ਪੜ੍ਹੋ : DCW ਚੀਫ਼ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਕੰਗਨਾ ਰਣੌਤ ਤੋਂ ‘ਪਦਮ ਸ਼੍ਰੀ’ ਵਾਪਸ ਲੈਣ ਦੀ ਚੁੱਕੀ ਮੰਗ

Tanu

This news is Content Editor Tanu