ਕਰਮਚਾਰੀਆਂ ਨੂੰ 10 ਰੁਪਏ ''ਚ ਥਾਲੀ ਦੇ ਰਹੀ ਹੈ BMC, ਊਧਵ ਠਾਕੁਰੇ ਨੇ ਕੀਤਾ ਵਾਅਦਾ

12/21/2019 3:03:26 PM

ਮੁੰਬਈ—ਮੁੰਬਈ 'ਚ ਬ੍ਰਹਿਮੁੰਬਈ ਮਿਊਂਸੀਪਲ ਕਾਪੋਰੇਸ਼ਨ (ਬੀ.ਐੱਮ.ਸੀ) ਨੇ ਆਪਣੇ ਕਰਮਚਾਰੀਆਂ ਨੂੰ 10 ਰੁਪਏ 'ਚ ਖਾਣਾ ਖੁਆਉਣ ਦੀ ਸ਼ੁਰੂਆਤ ਕਰ ਦਿੱਤੀ ਹੈ। 'ਸਸਤੀ ਥਾਲੀ' ਦੀ ਇਸ ਯੋਜਨਾ ਦਾ ਉਦਘਾਟਨ ਸ਼ੁੱਕਰਵਾਰ ਨੂੰ ਹੋਇਆ। ਥਾਲੀ 'ਚ ਰੋਟੀ, ਦੋ ਸਬਜੀਆਂ, ਦਾਲ, ਚਾਵਲ ਨਾਲ ਮਿਠਾਈ ਵੀ ਹੋਵੇਗੀ। ਦਰਅਸਲ ਊਧਵ ਠਾਕੁਰੇ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸ਼ਿਵਸੈਨਾ ਸੱਤਾ 'ਚ ਆਉਂਦੀ ਹੈ, ਤਾਂ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ 'ਚ ਆਮ ਲੋਕਾਂ ਲਈ 10 ਰੁਪਏ 'ਚ ਖਾਣੇ ਦੀ ਥਾਲੀ ਦਿੱਤੀ ਜਾਵੇਗੀ। ਬੀ.ਐੱਮ.ਸੀ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀ ਕੰਟੀਨ ਪੂਰੇ ਮੁੰਬਈ 'ਚ ਸ਼ੁਰੂ ਹੋਵੇਗੀ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ 23 ਦਸੰਬਰ ਨੂੰ ਹੋ ਸਕਦਾ ਹੈ। ਇਸ ਦੌਰਾਨ ਮਹਾਰਾਸ਼ਟਰ 'ਚ ਕਈ ਫੇਰਬਦਲ ਦੇਖਣ ਨੂੰ ਮਿਲ ਸਕਦੇ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜਿਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਹਰਾਂ ਨੇ ਇਹ ਵੀ ਦੱਸਿਆ ਹੈ ਕਿ ਮਹਾਰਾਸ਼ਟਰ ਦੇ ਪਹਿਲੇ ਕੈਬਨਿਟ ਵਿਸਥਾਰ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ) ਨੇਤਾ ਅਤੇ ਸ਼ਰਦ ਪਵਾਰ ਦੇ ਭਤੀਜੇ ਅਜਿਤ ਪਵਾਰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ।  

Iqbalkaur

This news is Content Editor Iqbalkaur