ਪ੍ਰੀ-ਵੈਡਿੰਗ ਸ਼ੂਟ ਲਈ ਜੋੜਿਆਂ ਦਾ ਪਸੰਦ ਬਣਿਆ ਕਸ਼ਮੀਰ, ਜਾਣੋ ਕਿਉਂ?

11/26/2022 11:26:19 AM

ਜੰਮੂ- ਜੰਮੂ  ਕਸ਼ਮੀਰ ਇਸ ਸਮੇਂ ਪ੍ਰੀ-ਵੈਡਿੰਗ ਸ਼ੂਟ ਲਈ ਬਹੁਤ ਫੇਮਸ ਹੋ ਗਿਆ ਹੈ। ਦਰਅਸਲ ਕਸ਼ਮੀਰ 'ਚ ਇਸ ਸਮੇਂ ਸਰਤ ਰੁੱਤ ਸ਼ੁਰੂ ਹੋਈ ਹੈ। ਪਤਝੜ ਦੇ ਇਸ ਮੌਸਮ ਨੇ ਕਸ਼ਮੀਰ ਦੀ ਸੁੰਦਰਤਾ ਹੋਰ ਵਧਾ ਦਿੱਤੀ ਹੈ। ਇਸ ਦੌਰਾਨ ਇਸ ਜਗ੍ਹਾ ਦੇ ਜ਼ਿਆਦਤਰ ਹਿੱਸਿਆਂ 'ਚ ਚਿਨਾਰ ਦਰੱਖਤ ਦੇ ਪੱਤੇ ਬਿਖਰ ਜਾਂਦੇ ਹਨ। ਸੜਕਾਂ, ਨਦੀਆਂ, ਗਲੀਆਂ ਅਤੇ ਪਾਰਕ 'ਚ ਪੱਤੇ ਫੈਲਣ ਨਾਲ ਕਸ਼ਮੀਰ ਦੀ ਸੁੰਦਰਤਾ ਵਧ ਜਾਂਦੀ ਹੈ। ਇਸੇ ਕਾਰਨ ਵੱਡੀ ਗਿਣਤੀ 'ਚ ਜੋੜੇ ਪ੍ਰੀ-ਵੈਡਿੰਗ ਸ਼ੂਟ ਲਈ ਕਸ਼ਮੀਰ ਪਹੁੰਚ ਰਹੇ ਹਨ।

ਕਸ਼ਮੀਰ 'ਚ ਸਰਦ ਰੁੱਤ ਹੀ ਨਹੀਂ ਹਰ ਮੌਸਮ ਦਾ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਗਰਮੀਆਂ ਦੌਰਾਨ ਹਲਕੀ ਠੰਡ, ਨੇਚੁਰਲ ਬਿਊਟੀ ਅਤੇ ਸਾਫ਼ ਹਵਾ ਦਾ ਆਨੰਦ ਲੈਣ ਲਈ ਲੋਕ ਇੱਥੇ ਸਭ ਤੋਂ ਜ਼ਿਆਦਾ ਆਉਂਦੇ ਹਨ। ਦਰਅਸਲ ਚਿਨਾਰ ਦੇ ਪੱਤੇ ਅਕਤੂਬਰ ਤੋਂ ਲਾਲ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਨਵੰਬਰ ਦੇ ਮੱਧ ਤੱਕ ਜ਼ਮੀਨ 'ਤੇ ਇਨ੍ਹਾਂ ਦੀ ਚਾਦਰ ਵਿਛ ਜਾਂਦੀ ਹੈ।

DIsha

This news is Content Editor DIsha