ਤਾਮਿਲਨਾਡੂ : ਕੁਝ ਮਹੀਨੇ ਪਹਿਲਾਂ ਸੀਲ ਹੋਈ ਪਟਾਖਾ ਫੈਕਟਰੀ ''ਚ ਧਮਾਕਾ, ਪੰਜ ਜ਼ਖਮੀ

05/15/2019 10:33:25 PM

ਤਿਰੂਨੇਲਵੇਲੀ — ਤਾਮਿਲਨਾਡੂ 'ਚ ਤਿਰੂਨੇਲਵੇਲੀ ਦੇ ਵਰਕਾਨੂਰ ਪਿੰਡ 'ਚ ਇਕ ਪਟਾਖਾ ਫੈਕਟਰੀ 'ਚ ਧਮਾਕਾ ਹੋ ਗਿਆ। ਹਾਦਸੇ 'ਚ ਪੰਜ ਲੋਕ ਜ਼ਖਮੀ ਹੋ ਗਏ। ਇਸ ਪਟਾਖਾ ਫੈਕਟਰੀ 'ਚ ਪਹਿਲਾਂ ਵੀ ਧਮਾਕਾ ਹੋਇਆ ਸੀ, ਜਿਸ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਸੀ. ਪੁਲਸ ਨੇ ਫੈਕਟਰੀ ਨੂੰ ਸੀਲ ਕੀਤਾ ਸੀ।
ਪੁਲਸ ਨੇ ਦੱਸਿਆ ਕਿ ਧਮਾਕੇ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਕਿਹਾ ਕਿ ਇਸ ਗੱਲ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਦ ਪਈ ਫੈਕਟਰੀ ਨੂੰ ਕੋਣ ਚਲਾ ਰਿਹਾ ਸੀ।

Inder Prajapati

This news is Content Editor Inder Prajapati