ਰੇਮਡੇਸਿਵੀਰ ਦੀ ਕਾਲਾਬਾਜ਼ਾਰੀ ਕਰਦੇ 6 ਗ੍ਰਿਫਤਾਰ, 12 ਹਜ਼ਾਰ ''ਚ ਵੇਚਦੇ ਸਨ ਇੱਕ ਟੀਕਾ

04/18/2021 3:47:33 AM

ਅਹਿਮਦਾਬਾਦ - ਗੁਜਰਾਤ ਦੇ ਸੂਰਤ ਵਿੱਚ ਇੱਕ ਪਾਸੇ ਜਿੱਥੇ ਲੋਕ ਕੋਵਿਡ ਮਰੀਜਾਂ ਲਈ ਜ਼ਰੂਰੀ ਰੇਮਡੇਸਿਵਿਰ ਟੀਕਾ ਪਾਉਣ ਲਈ ਰਾਤ-ਰਾਤ ਭਰ ਸੜਕਾਂ 'ਤੇ ਪਏ ਰਹਿਣ ਨੂੰ ਮਜ਼ਬੂਰ ਹਨ ਤਾਂ ਉਥੇ ਹੀ ਦੂਜੇ ਪਾਸੇ 899 ਰੁਪਏ ਦਾ ਰੇਮਡੇਸਿਵਿਰ ਟੀਕਾ 12 ਹਜ਼ਾਰ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਕਾਲਾਬਾਜ਼ਾਰੀ ਕਰ ਰਹੇ 6 ਲੋਕਾਂ ਨੂੰ ਸੂਰਤ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਕਲੀ ਗਾਹਕ ਬਣ ਕੇ ਇਸ ਕਾਲਾਬਾਜ਼ਾਰੀ ਗੈਂਗ ਦਾ ਪਰਦਾਫਾਸ਼ ਕੀਤਾ।

ਆਫਤ ਨੂੰ ਕਮਾਈ ਦਾ ਸਰੋਤ ਬਣਾਉਣ ਵਾਲੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਸੂਰਤ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਸੂਰਤ ਵਿੱਚ ਵੱਧਦੇ ਕੋਰੋਨਾ ਵਿਚਾਲੇ ਗੰਭੀਰ ਮਰੀਜ਼ਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਰੇਮਡੇਸਿਵਿਰ ਟੀਕੇ ਦੀ ਭਾਰੀ ਕਮੀ ਵੇਖੀ ਜਾ ਰਹੀ ਹੈ। ਇਹ ਗੱਲ ਖੁਦ ਸੂਰਤ ਦੇ ਪੁਲਸ ਕਮਿਸ਼ਨਰ ਅਜੇ ਤੋਮਰ ਨੇ ਮੀਡੀਆ ਦੇ ਕੈਮਰਿਆਂ ਸਾਹਮਣੇ ਕਬੂਲ ਕੀਤੀ ਹੈ। ਅਜ ਤੋਮਰ ਨੇ ਕਿਹਾ ਕਿ ਟੀਕੇ ਦੀ ਕਮੀ ਦੇ ਚੱਲਦੇ ਟੀਕੇ ਦੀ ਬਲੈਕ ਮਾਰਕਟਿੰਗ ਹੁੰਦੀ ਹੈ। ਇਸਦਾ ਪੁਲਸ ਨੂੰ ਪਹਿਲਾਂ ਤੋਂ ਹੀ ਖਦਸ਼ਾ ਸੀ। ਇਸ ਦੌਰਾਨ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਨਕਲੀ ਗਾਹਕ ਬਣ ਕੇ ਤਫਤੀਸ਼ ਸ਼ੁਰੂ ਕੀਤੀ। ਸੂਰਤ ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਲੋਕ ਮੈਡੀਕਲ ਸਟੋਰ ਵਿੱਚ ਪਹਿਲਾਂ ਮਨਾ ਕਰਦੇ ਸਨ ਫਿਰ ਬਲੇਕ ਵਿੱਚ ਵੇਚਦੇ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati