ਸ਼੍ਰੀਨਗਰ ’ਚ ਮਨਾਇਆ ਗਿਆ ‘ਬਲੈਕ ਡੇ’, ਪਾਕਿ ਵਿਰੁੱਧ ਕੀਤਾ ਜ਼ਬਰਦਸਤ ਪ੍ਰਦਰਸ਼ਨ

10/22/2021 7:59:18 PM

ਸ਼੍ਰੀਨਗਰ-ਅੱਜ ਸ਼੍ਰੀਨਗਰ ’ਚ ‘ਬਲੈਕ ਡੇ’ ਮਨਾਇਆ ਗਿਆ। ਇਸ ਦੌਰਾਨ ਪਾਕਿਸਤਾਨ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਤੋਂ ਪਹਿਲਾਂ ਸ਼੍ਰੀਨਗਰ ਦੇ ਲੋਕਾਂ ਨੇ ਰਾਸ਼ਟਰ ਗਾਨ ‘ਜਨ ਗਨ ਮਨ’ ਗਾਇਆ । ਇਸ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਤੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਦੇ ਹੋ ਰਹੇ ਕਤਲਾਂ ਵਿਰੁੱਧ ਬੈਨਰ ਫੜੇ ਹੋਏ ਸਨ। ਪਾਕਿਸਤਾਨ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਉਹ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਦੇ ਨਾਲ ਹਨ। ਇਸ ਤੋਂ ਸਾਬਿਤ ਹੋ ਰਿਹਾ ਸੀ ਕਿ ਲੋਕ ਹੁਣ ਅੱਤਵਾਦੀਆਂ ਵਿਰੁੱਧ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਤੇ ਚਾਹੁੰਦੇ ਹਨ ਕਿ ਪਾਕਿ ਸਪਾਂਸਰ ਅੱਤਵਾਦ ਦਾ ਖਾਤਮਾ ਹੋਵੇ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ 1947 ਦੇ ਹਮਲੇ ਦੇ ਦਿਨ ਘਾਟੀ ’ਚ ਹਿੰਸਾ ਤੇ ਅੱਤਵਾਦ ਫੈਲਾਉਣ ’ਚ ਪਾਕਿਸਤਾਨ ਦੀ ਭੂਮਿਕਾ ਦੇ ਵਿਰੋਧ ’ਚ ‘ਬਲੈਕ ਡੇ’ ਮਨਾਇਆ ਜਾਂਦਾ ਹੈ। 22 ਅਕਤੂਬਰ 1947 ਨੂੰ ਪਾਕਿਸਤਾਨੀ ਹਮਲਾਵਰਾਂ ਨੇ ਗ਼ੈਰ-ਕਾਨੂੰਨੀ ਤੌਰ ’ਤੇ ਜੰਮੂ-ਕਸ਼ਮੀਰ ’ਚ ਦਾਖਲ ਹੋ ਕੇ ਲੁੱਟ-ਖੋਹ ਤੇ ਅੱਤਿਆਚਾਰ ਕੀਤਾ। ਇਸ ਦੌਰਾਨ ਬਹੁਤ ਹੀ ਜ਼ਾਲਿਮਾਨਾ ਢੰਗ ਨਾਲ ਬੱਚਿਆਂ ਤੇ ਔਰਤਾਂ ਨੂੰ ਆਪਣਾ ਗੁਲਾਮ ਬਣਾਇਆ ਗਿਆ। ਇਨ੍ਹਾਂ ਹਮਲਾਵਰਾਂ ਨੇ ਘਾਟੀ ਦੇ ਸੱਭਿਆਚਾਰ ਨੂੰ ਵੀ ਤਬਾਹ ਕਰ ਦਿੱਤਾ।

Manoj

This news is Content Editor Manoj