ਭਾਜਪਾ ਦੀ ''ਵੀਡੀਓ ਰੱਥ ਯਾਤਰਾ'' ਦਾ ਕਠੂਆ ''ਚ ਸਵਾਗਤ

02/09/2019 12:24:11 PM

ਕਠੂਆ-ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੁਆਰਾ ਭਾਰਤ ਦੇ ਲੋਕਾਂ ਦੇ ਸੁਝਾਅ ਅਤੇ ਸਮੱਸਿਆਵਾਂ ਜਾਣਨ ਲਈ ਯੋਜਨਾ ਬਣਾਈ ਗਈ ਹੈ, ਜਿਸ ਦੇ ਲਈ ਭਾਜਪਾ ਨੇ ਆਪਣੀ ਨਵੀਂ 'ਵੀਡੀਓ ਰੱਥ ਯਾਤਰਾ' ਸ਼ੁਰੂ ਕੀਤੀ ਹੈ। ਇਹ ਰੱਥ ਯਾਤਰਾ ਸਭ ਤੋਂ ਪਹਿਲਾਂ ਕਠੂਆ 'ਚ ਪਹੁੰਚੀ, ਜਿੱਥੇ ਵੱਖ-ਵੱਖ ਸਥਾਨਾਂ 'ਤੇ ਲੋਕਾਂ ਨੇ ਖੂਬ ਸਵਾਗਤ ਕੀਤਾ। ਕੰਡੀ ਦੇ ਕਈ ਇਲਾਕਿਆਂ 'ਚ ਪਹੁੰਚੀ ਇਸ ਯਾਤਰਾ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲਿਆ।

ਭਾਜਪਾ ਦੀ 'ਵੀਡੀਓ ਰੱਥ ਯਾਤਰਾ' -
ਇਸ ਨਵੀਂ ਰੱਥ ਯਾਤਰਾ 'ਚ ਭਾਜਪਾ ਦੇ ਮੈਨੀਫੈਸਟੋ ਨੂੰ ਲੈ ਕੇ ਲੋਕਾਂ ਨੇ ਆਪਣੇ-ਆਪਣੇ ਸੁਝਾਅ ਪੇਟੀਆਂ 'ਚ ਪਾਏ। ਕਠੂਆ ਜ਼ਿਲੇ ਦੇ ਇੰਚਾਰਜ ਸ਼ਸ਼ੀ ਪਾਲ ਸ਼ਰਮਾ ਨੇ ਲੋਕਾਂ ਨੂੰ ਇਸ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਰੱਥ ਯਾਤਰਾ ਪੂਰੇ ਦੇਸ਼ 'ਚ ਸੈਰ ਕਰੇਗੀ। ਇਸ ਤੋਂ ਇਲਾਵਾ ਇਹ ਯਾਤਰਾ ਇਕ ਪਾਸੇ ਤਾਂ ਲੋਕਾਂ ਦੀ ਸਲਾਹ ਲਵੇਗੀ, ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਜਾਰੀ ਕਰੇਗੀ। ਲੋਕ ਬਿਨ੍ਹਾਂ ਕਿਸੇ ਸੰਕੋਚ ਦੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਇਸ ਰੱਥ ਪੇਟੀ 'ਚ ਪਾ ਸਕਦੇ ਹਨ। ਇਹ ਯਾਤਰਾ ਬਾਅਦ 'ਚ ਨਗਰਾਂ ਸਮੇਤ ਕਈ ਹੋਰ ਇਲਾਕਿਆਂ 'ਚ ਹੁੰਦੀ ਹੋਈ ਸ਼ਹਿਰ ਦੇ ਦਫਤਰ ਮੁਖਰਜੀ ਚੌਂਕ ਪਹੁੰਚੀ। ਇੱਥੇ ਵੀ ਬੁਲਾਰਿਆਂ ਨੇ ਇਸ ਯਾਤਰਾ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਤੱਕ ਇਹ ਯਾਤਰਾ ਜ਼ਿਲੇ ਦੇ ਪਹਾੜੀ ਇਲਾਕਿਆਂ 'ਚ ਵੀ ਜਾਵੇਗੀ।
 


Iqbalkaur

Content Editor

Related News