ਸਿੱਖ ਕਤਲੇਆਮ ਮਾਮਲੇ ''ਚ ਰਾਜੀਵ ਗਾਂਧੀ ਤੋਂ ''ਭਾਰਤ ਰਤਨ'' ਵਾਪਸ ਲਿਆ ਜਾਵੇ: ਸਤਪਾਲ ਸੱਤੀ

05/11/2019 6:19:47 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਨੇ ਹਜ਼ਾਰਾਂ ਸਿੱਖਾਂ ਦੀ ਹੱਤਿਆ ਲਈ ਜ਼ਿੰਮੇਵਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਸੱਤੀ ਨੇ ਅੱਜ ਇੱਥੇ ਕਿਹਾ ਹੈ ਕਿ ਕਾਂਗਰਸ ਇੰਨੇ ਵੱਡੇ ਦੋਸ਼ ਲਈ ਦੇਸ਼ ਭਗਤ ਸਿੱਖਿਆ ਅਤੇ ਰਾਸ਼ਟਰ ਤੋਂ ਮਾਫੀ ਮੰਗਣ ਨੂੰ ਤਿਆਰ ਨਹੀਂ ਹੈ।

ਉਨ੍ਹਾਂ ਨੇ ਰਾਹੁਲ ਗਾਂਧੀ ਦੇ ਰਾਜਨੀਤਿਕ ਸਲਾਹਕਾਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ ਦੇ ਉਸ ਬਿਆਨ ਨੂੰ ਸ਼ਰਮਨਾਕ ਦੱਸਿਆ, ਜਿਸ 'ਚ ਉਨ੍ਹਾਂ ਨੇ ਸਿੱਖ ਦੰਗਿਆਂ ਬਾਰੇ 'ਚ ''ਹੋਇਆ ਤਾਂ ਹੋਇਆ'' ਕਿਹਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਤੋਂ ਲੈ ਕੇ ਪੂਰੇ ਦੇਸ਼ 'ਚ 5,000 ਹਜ਼ਾਰ ਤੋਂ ਜ਼ਿਆਦਾ ਸਿੱਖਾਂ ਨੂੰ 1984 'ਚ ਜੀਉਂਦੇ ਸਾੜਿਆ ਗਿਆ। ਸਿੱਖ ਮਹਿਲਾਵਾਂ ਦੀ ਇੱਜਤ ਲੁੱਟੀ ਗਈ ਅਤੇ ਉਨ੍ਹਾਂ ਦੀਆਂ ਦੁਕਾਨਾਂ ਅਤੇ ਮਕਾਨ ਵੀ ਲੁੱਟ ਲਏ ਗਏ।

ਸ਼੍ਰੀ ਰਾਜੀਵ ਗਾਂਧੀ ਨੇ ਇਸ ਜਾਇਜ਼ ਦੱਸਦੇ ਹੋਏ ਕਿਹਾ ਸੀ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਇਸ ਬਿਆਨ ਨੇ ਕਾਂਗਰਸੀਆਂ ਨੂੰ ਸਿੱਖਾਂ ਦੇ ਹੱਤਿਆਕਾਂਡ ਅਤੇ ਲੁੱਟ ਮਾਰ ਕਰਨ ਲਈ ਉਕਸਾਇਆ। ਰਾਜੀਵ ਗਾਂਧੀ ਦੇ ਇਸ਼ਾਰੇ 'ਤੇ ਪੁਲਸ ਨੇ ਸਿੱਖਾਂ ਦੇ ਹਤਿਆਰਿਆਂ ਦੇ ਖਿਲਾਫ ਕੇਸ ਨਹੀਂ ਦਰਜ ਕੀਤੇ। ਇਥੋਂ ਦੀ ਪੁਲਸ ਦੇ ਈਮਾਨਦਾਰ ਅਫਸਰਾਂ ਨੇ ਦੋਸ਼ੀਆਂ 'ਤੇ ਕੇਸ ਦਰਜ ਕੀਤੇ ਤਾਂ ਇੰਨੇ ਕਮਜ਼ੋਰ ਬਣਾ ਦਿੱਤਾ ਗਿਆ ਕਿ ਅਪਰਾਧੀ ਬਰੀ ਹੋ ਗਏ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਨਾਲ ਸਿੱਖਾਂ ਦੇ ਹਤਿਆਰਿਆਂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸੱਜਣ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਪਰ ਇਕ ਹੋਰ ਸੀਨੀਅਰ ਕਾਂਗਰਸੀ ਕਮਲਨਾਥ ਨੂੰ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਤੋਂ 'ਭਾਰਤ ਰਤਨ' ਵਾਪਸ ਲਿਆ ਜਾਵੇ। ਇਸ ਤੋਂ ਦੇਸ਼ ਦੀ ਜਨਤਾ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ 'ਤੇ ਕੁਝ ਮਰਹਮ ਲੱਗੇਗੀ।


Iqbalkaur

Content Editor

Related News