ਭਾਜਪਾ ਨੇ ਪ੍ਰਿਯੰਕਾ ਗਾਂਧੀ ਨੂੰ ਕੋਟਾ ਜਾਣ ਦੀ ਦਿੱਤੀ ਚੁਣੌਤੀ

01/10/2020 4:51:35 PM

ਨਵੀਂ ਦਿੱਲੀ—ਭਾਜਪਾ ਨੇ ਰਾਜਸਥਾਨ ਦੇ ਕੋਟਾ 'ਚ ਇਕ ਸਰਕਾਰੀ ਹਸਪਤਾਲ 'ਚ ਨਵਜਨਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਹੋਇਆ ਅੱਜ ਭਾਵ ਸ਼ੁੱਕਰਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ 'ਕੋਟਾ ਜਾਣ ਦੀ ਚੁਣੌਤੀ' ਦਿੱਤੀ, ਜਿਥੇ ਕਾਂਗਰਸ ਦੀ ਸਰਕਾਰ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ, ''ਮੈਂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁੱਛਦਾ ਹਾਂ ਕਿ ਉਹ ਕੋਟਾ ਕਦੋਂ ਜਾਵੇਗੀ।'' ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਧਰਮ ਨਿਰਪਖਤਾ ਅਤੇ ਹੋਰ ਮੁੱਦਿਆਂ 'ਤੇ ਰੁਖ 'ਵਨ ਵੇ ਟ੍ਰੈਫਿਕ' ਹੈ ਅਤੇ ਉਹ ਅਜਿਹੇ ਮੁੱਦਿਆਂ 'ਤੇ ਗਿਣੇ-ਚੁਣੇ ਤਰੀਕਿਆਂ ਨਾਲ ਗੱਲ ਕਰਦੀ ਹੈ।

ਪਾਤਰਾ ਨੇ ਇਹ ਵੀ ਕਿਹਾ, ''ਪ੍ਰਿਯੰਕਾ ਜੀ ਮੈਂ ਕੈਮਰੇ 'ਤੇ ਤੁਹਾਡੇ ਤੋਂ ਸਿਧਾ ਪੁੱਛਦਾ ਹਾਂ ਤੁਸੀਂ ਕੋਟਾ ਕਦੋਂ ਜਾਓਗੇ। ਮੈਂ ਤੁਹਾਨੂੰ ਕੋਟਾ ਜਾਣ ਦੀ ਚੁਣੌਤੀ ਦਿੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਸ਼ਾਮ ਤਕ ਕੋਟਾ ਪਹੁੰਚੋ।'' ਭਾਜਪਾ ਬੁਲਾਰੇ ਨੇ ਇਸ ਸਬੰਧ 'ਚ ਪ੍ਰਿਯੰਕਾ ਗਾਂਧੀ ਦੇ ਵਾਰਾਣਸੀ ਅਤੇ ਰਾਜਸਥਾਨ ਜਾਣ ਦੇ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ। ਭਾਜਪਾ ਬੁਲਾਰੇ ਨੇ ਕਿਹਾ ਕਿ ਤੁਸੀਂ (ਪ੍ਰਿਯੰਕਾ) ਵੀ ਮਾਂ ਹੋ, ਤੁਸੀਂ ਕੋਟਾ ਜਾਓ ਅਤੇ ਇਕ ਮ੍ਰਿਤਕ ਬੱਚੇ ਨੂੰ ਗੋਦ 'ਚ ਲਵੋ ਅਤੇ ਰਾਜਸਥਾਨ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ ਨੂੰ ਅਸਤੀਫਾ ਦੇਣ ਲਈ ਕਹੋ। ਪਾਤਰਾ ਨੇ ਕਿਹਾ ਉਹ ਉਨ੍ਹਾਂ ਤਥਾ ਕਥਿਤ ਦਰਦਮੰਦਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ 'ਚੋਂ ਇਕ ਵੀ ਉਥੇ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 27 ਦਸੰਬਰ 2019 ਨੂੰ ਰਾਜਸਥਾਨ ਦੇ ਕੋਟਾ 'ਚ ਨਵਜਨਮੇ ਬੱਚਿਆਂ ਦੀ ਮੌਤ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਕੋਟਾ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਸਪੀਕਰ ਓਮ ਬਿੜਲਾ ਨੇ ਸੂਬਾ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ।


Iqbalkaur

Content Editor

Related News