ਭਾਜਪਾ ਬੁਲਾਰਾ ਸੰਬਿਤ ਪਾਤਰਾ ਕੋਵਿਡ-19 ਦੇ ਲੱਛਣਾਂ ਤੋਂ ਬਾਅਦ ਹਸਪਤਾਲ ''ਚ ਭਰਤੀ

05/28/2020 2:36:54 PM

ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਕੋਵਿਡ-19 ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਹੋ ਗਏ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਪਾਤਰਾ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੇਤਾ ਨੂੰ ਕੋਵਿਡ-19 ਦੇ ਲੱਛਣ ਸਾਹਮਣੇ ਆਏ ਸਨ। ਸੰਬਿਤ ਪਾਤਰਾ ਸਮਾਚਾਰ ਚੈਨਲਾਂ 'ਤੇ ਸਾਹਮਣੇ ਆਉਣ ਦਾ ਭਾਜਪਾ ਦਾ ਇਕ ਲੋਕਪ੍ਰਿਯ ਚਿਹਰਾ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਵੀ ਕਈ ਟਵੀਟ ਕੀਤੇ।

ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੀ ਲਪੇਟ 'ਚ ਆ ਕੇ 194 ਲੋਕਾਂ ਦੀ ਮੌਤ ਹੋ ਚੁਕੀ ਹੈ। ਇਕ ਦਿਨ 'ਚ ਜਾਨ ਗਵਾਉਣ ਵਾਲਿਆਂ ਦਾ ਇਹ ਸਭ ਤੋਂ ਵਧ ਅੰਕੜਾ ਹੈ। ਪਿਛਲੇ 24 ਘੰਟਿਆਂ ਅੰਦਰ 6566 ਨਵੇਂ ਕੇਸ ਆਏ ਹਨ। ਸਿਹਤ ਮਹਿਕਮਾ ਦੀ ਸੂਚਨਾ ਅਨੁਸਾਰ, ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਇਕ ਲੱਖ 58 ਹਜ਼ਾਰ 333 ਹੈ। ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਕੇ ਹੁਣ ਤੱਕ 4 ਹਜ਼ਾਰ 531 ਲੋਕਾਂ ਨੇ ਜਾਨ ਗਵਾ ਦਿੱਤੀ ਹੈ। ਉੱਥੇ ਹੀ ਚੰਗੀ ਗੱਲ ਇਹ ਹੈ ਕਿ ਹੁਣ ਤੱਕ 67 ਹਜ਼ਾਰ 692 ਲੋਕ ਠੀਕ ਹੋ ਚੁਕੇ ਹਨ। ਹਾਲੇ ਦੇਸ਼ 'ਚ 86 ਹਜ਼ਾਰ 110 ਸਰਗਰਮ ਮਾਮਲੇ ਹਨ।


DIsha

Content Editor

Related News