''JNU ਦੀ ਘਟਨਾ ''ਤੇ ਖਾਮੋਸ਼ ਕਿਉਂ ਹਨ ਰਾਹੁਲ''

02/12/2016 3:00:24 PM

ਬਲੀਆ— ਭਾਜਪਾ ਪਾਰਟੀ ਦੇ ਸੰਸਦ ਮੈਂਬਰ ਰਵਿੰਦਰ ਕੁਸ਼ਵਾਹਾ ਨੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸਹਿਣਸ਼ੀਲਤਾ ਦੇ ਮੁੱਦੇ ''ਤੇ ਕਾਫੀ ਹਮਲਾਵਰ ਰੁਖ ਅਖਤਿਆਰ ਕਰਨ ਵਾਲੇ ਰਾਹੁਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਚ ਹੋਈ ਦੇਸ਼ ਧਰੋਹ ਪੂਰਨ ਘਟਨਾ ''ਤੇ ਖਾਮੋਸ਼ ਕਿਉਂ ਹਨ। ਕੁਸ਼ਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਹਮੇਸ਼ਾ ਦੇਸ਼ ਵਿਚ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਪਰ ਜੇ. ਐਨ. ਯੂ. ਵਿਚ ਹਾਲ ''ਚ ਹੀ ਹੋਈ ਇਤਰਾਜ਼ਯੋਗ ਘਟਨਾ ''ਤੇ ਉਨ੍ਹਾਂ ਨੇ ਚੁੱਪ ਵੱਟੀ ਹੋਈ ਹੈ। ਇਸ ਦਾ ਕੀ ਕਾਰਨ ਹੈ।
ਉਨ੍ਹਾਂ ਕਿਹਾ ਕਿ ਜੇ. ਐਨ. ਯੂ. ਵਿਚ ਇਕ ਪ੍ਰੋਗਰਾਮ ਦੀ ਆੜ ਵਿਚ ਜਿਸ ਤਰ੍ਹਾਂ ਦੇਸ਼ ਧਰੋਹ ਪ੍ਰਦਰਸ਼ਨ ਕੀਤਾ ਗਿਆ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੁਸ਼ਵਾਹਾ ਨੇ ਕਿਹਾ ਕਿ ਅਸਹਿਣਸ਼ੀਲਤਾ ਦੇ ਵਿਰੋਧ ''ਚ ਆਪਣੇ ਐਵਾਰਡ ਵਾਪਸ ਕਰਨ ਵਾਲੇ ਬੁੱਧੀਜੀਵੀਆਂ ਅੰਦਰ ਵੀ ਜੇ. ਐਨ. ਯੂ. ਦੀ ਘਟਨਾ ਨੂੰ ਲੈ ਕੇ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਕੌਮ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਕਰਨਾ ਆਤਮਘਾਤੀ ਸਾਬਤ ਹੋਵੇਗਾ, ਇਸ ਲਈ ਅਜਿਹੇ ਕੰਮ ਕਰਨ ਵਾਲਿਆਂ ਵਿਰੁੱਧ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੁਸ਼ਵਾਹਾ ਨੇ ਪੀ. ਐੱਮ. ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਦਖਲ ਅੰਦਾਜੀ ਕਰ ਕੇ ਜੇ. ਐਨ. ਯੂ. ਨੂੰ ਦੇਸ਼ ਵਿਰੋਧੀ ਤਾਕਤਾਂ ਤੋਂ ਮੁਕਤ ਕਰਾਉਣ। ਜ਼ਿਕਰਯੋਗ ਹੈ ਕਿ ਸੰਸਦ ''ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਬਰਸੀ ''ਤੇ ਬੀਤੇ ਮੰਗਲਵਾਰ ਨੂੰ ਜੇ. ਐਨ. ਯੂ. ਵਿਚ ਵਿਦਿਆਰਥੀਆਂ ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਭਾਰਤ-ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਅਨੁਸ਼ਾਸਨਤਮਕ ਜਾਂਚ ਦੇ ਹੁਕਮ ਦਿੱਤੇ ਹਨ।

Tanu

This news is News Editor Tanu