ਦੇਸ਼ ਤੋਂ ਮੁਆਫੀ ਮੰਗਣ ਸੋਨੀਆ ਅਤੇ ਰਾਹੁਲ : ਭਾਜਪਾ

02/11/2016 5:18:02 PM

ਨਵੀਂ ਦਿੱਲੀ— ਭਾਜਪਾ ਪਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਮੁੰਬਈ ਹਮਲਿਆਂ ਨਾਲ ਜੁੜੇ ਡੇਵਿਡ ਕੋਲਮੈਨ ਹੈਡਲੀ ਦੇ ਬਿਆਨ ਤੋਂ ਸਾਬਤ ਹੋ ਗਿਆ ਹੈ ਕਿ ਸਾਲ 2004 ਵਿਚ ਪੁਲਸ ਨਾਲ ਮੁਕਾਬਲੇ ''ਚ ਮਾਰੀ ਗਈ ਇਸ਼ਰਤ ਜਹਾਂ ਲਕਸ਼ਰ-ਏ-ਤੋਇਬਾ ਦੀ ਆਤਮਘਾਤੀ ਹਮਲਾਵਰ ਸੀ ਅਤੇ ਉਸ ਦੀ ਵਡਿਆਈ ਕਰਨ ਲਈ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਭਾਜਪਾ ਦੇ ਰਾਸ਼ਟਰੀ ਸਕੱਤਰ ਸ਼੍ਰੀਕਾਂਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 15 ਜੂਨ 2004 ਨੂੰ ਅਹਿਮਦਾਬਾਦ ''ਚ ਲਕਸ਼ਰ ਦੀ ਅੱਤਵਾਦੀ ਇਸ਼ਰਤ ਜਹਾਂ ਅਤੇ ਉਨ੍ਹਾਂ ਦੇ ਸਾਥੀ ਪੁਲਸ ਨਾਲ ਮੁਕਾਬਲੇ ''ਚ ਮਾਰੇ ਗਏ ਸਨ। 
ਇਸ ਨੂੰ ਲੈ ਕੇ ਲਗਾਤਾਰ ਸਿਆਸਤ ਹੁੰਦੀ ਰਹੀ ਹੈ। ਕਾਂਗਰਸ ਸਿਆਸੀ ਲੜਾਈ ਨਹੀਂ ਲੜ ਸਕਦੀ ਇਸ ਲਈ ਉਸ ਨੇ ਗੁਜਰਾਤ ਦੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਵਿਰੁੱਧ ਸਿਆਸੀ ਸਾਜਿਸ਼ ਰੱਚੀ ਅਤੇ ਇਸ਼ਰਤ ਜਹਾਂ ਦੀ ਵਡਿਆਈ ਕੀਤੀ। ਸ਼ਰਮਾ ਨੇ ਕਿਹਾ ਕਿ ਹੈਡਲੀ ਦੇ ਖੁਲਾਸੇ ਤੋਂ ਬਾਅਦ ਇਕ ਵਾਰ ਇਹ ਸਾਬਤ ਹੋ ਗਿਆ ਹੈ ਕਿ ਇਸ਼ਰਤ ਜਹਾਂ ਲਕਸ਼ਰ ਦੀ ਆਤਮਘਾਤੀ ਹਮਲਾਵਰ ਸੀ ਅਤੇ ਮੋਦੀ ਨੂੰ ਮਾਰਨ ਆਈ ਸੀ। ਕਾਂਗਰਸ ਨੇ ਅੱਤਵਾਦੀਆਂ ਦੀ ਮੌਤ ''ਤੇ ਸਿਆਸਤ ਕੀਤੀ ਪਰ ਅੱਜ ਉਸ ਦੇ ਨੇਤਾ ਬੇਨਕਾਬ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇਸ ਲਈ ਦੇਸ਼ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

Tanu

This news is News Editor Tanu