ਭਾਜਪਾ ਪ੍ਰਧਾਨ ਦਿਲੀਪ ਘੋਸ਼ ’ਤੇ ਹਮਲਾ, ਟੀ.ਐੱਮ.ਸੀ. ’ਤੇ ਲਗਾਇਆ ਦੋਸ਼

08/30/2019 11:44:18 AM

ਕੋਲਕਾਤਾ— ਪੱਛਮੀ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਅਤੇ ਉਨ੍ਹਾਂ ਦੇ ਵਰਕਰਾਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ‘ਗੋ ਬੈਕ ਦਿਲੀਪ’ ਦੇ ਨਾਅਰੇ ਵੀ ਲਗਾਏ ਗਏ। ਪੱਛਮੀ ਬੰਗਾਲ ਭਾਜਪਾ ਨੇ ਟੀ.ਐੱਮ.ਸੀ. ਵਰਕਰਾਂ ’ਤੇ ਦੋਸ਼ ਲਗਾਇਆ ਹੈ। ਭਾਜਪਾ ਦਾ ਦੋਸ਼ ਹੈ ਕਿ ਟੀ.ਐੱਮ.ਸੀ. ਦੇ ਸਥਾਨਕ ਕੌਂਸਲਰ ਦੀ ਹਾਜ਼ਰੀ ’ਚ ਟੀ.ਐੱਮ.ਸੀ. ਵਰਕਰਾਂ ਨੇ ਉਨ੍ਹਾਂ ਦੇ ਪ੍ਰਧਾਨ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਖਬਰ ਅਨੁਸਾਰ,‘‘ਪੱਛਮੀ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਲੇਕਟਾਊਨ ਇਲਾਕੇ ’ਚ ਚਾਹ ’ਤੇ ਚਰਚਾ ਕਰ ਰਹੇ ਸਨ। ਇਸੇ ਦੌਰਾਨ ਕੁਝ ਲੋਕਾਂ ਦੀ ਭੀੜ ਨੇ ਉੱਥੇ ਆ ਕੇ ਦਿਲੀਪ ਘੋਸ਼ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ। ਹਾਲਾਂਕਿ ਮੌਕੇ ’ਤੇ ਪਹੁੰਚੀ ਫੋਰਸ ਨੇ ਸਥਿਤੀ ਸੰਭਾਲਦੇ ਹੋਏ ਦਿਲੀਪ ਘੋਸ਼ ਅਤੇ ਭਾਜਪਾ ਵਰਕਰਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ।
PunjabKesariਦਿਲੀਪ ਘੋਸ਼ ਨੇ ਦਿੱਤਾ ਸੀ ਵਿਵਾਦਿਤ ਬਿਆਨ
ਭਾਜਪਾ ਦਾ ਦੋਸ਼ ਹੈ ਕਿ ਭੀੜ ਮਮਤਾ ਬੈਨਰਜੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੀ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਦਿਲੀਪ ਨੇ ਵਿਵਾਦਪੂਰਨ ਬਿਆਨ ਦਿੱਤਾ ਸੀ। ਦਿਲੀਪ ਨੇ ਆਪਣੇ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ’ਤੇ ਹਮਲਾ ਹੁੰਦਾ ਹੈ ਤਾਂ ਉਹ ਵੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਵਰਕਰਾਂ ਅਤੇ ਪੁਲਸ ਕਰਮਚਾਰੀਆਂ ਨੂੰ ਕੁੱਟਣ। ਦਿਲੀਪ ਨੇ ਇਹ ਵੀ ਕਿਹਾ ਕਿ ਟੀ.ਐੱਮ.ਸੀ. ਦੇ ਨੇਤਾ ਤਾਂ ਮੱਛਰ ਅਤੇ ਕੀੜੇ-ਮਕੋੜੇ ਦੀ ਤਰ੍ਹਾਂ ਹੈ। ਦਿਲੀਪ ਨੇ ਤ੍ਰਿਣਮੂਲ ਕਾਂਗਰਸ ਵਰਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਵੀ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਵਰਗਾ ਹਾਲ ਹੋਵੇਗਾ ਜੋ ਕਿ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਹਾਲੇ ਸੀ.ਬੀ.ਆਈ. ਦੀ ਹਿਰਾਸਤ ’ਚ ਹਨ।


DIsha

Content Editor

Related News