ਹਿੰਸਾ ’ਚ ਮਾਰੇ ਗਏ ਪੁਲਸ ਮੁਲਾਜ਼ਮ ਤੇ IB ਦੇ ਅਧਿਕਾਰੀ ਨੂੰ ਇਕ ਮਹੀਨੇ ਦੀ ਤਨਖਾਹ ਦੇਣਗੇ ਪ੍ਰਵੇਸ਼ ਵਰਮਾ

02/29/2020 6:57:26 PM

ਨਵੀਂ ਦਿੱਲੀ—ਨਫਰਤ ਭਰੇ ਭਾਸ਼ਣ ਦੇਣ ਦੇ ਮੁਲਜ਼ਮ ਭਾਜਪਾ ਦੇ ਐੱਮ.ਪੀ. ਪ੍ਰਵੇਸ਼ ਵਰਮਾ ਨੇ ਅੱਜ ਭਾਵ ਸ਼ਨੀਵਾਰ ਕਿਹਾ ਕਿ ਉਹ ਉੱਤਰੀ-ਪੂਰਬੀ ਦਿੱਲੀ ’ਚ ਹੋਈ ਫਿਰਕੂ ਹਿੰਸਾ ਦੌਰਾਨ ਮਾਰੇ ਗਏ ਪੁਲਸ ਮੁਲਾਜ਼ਮ ਅਤੇ ਆਈ.ਬੀ. ਦੇ ਇਕ ਅਧਿਕਾਰੀ ਦੇ ਪਰਿਵਾਰ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਦੇਣਗੇ। ਲੋਕ ਸਭਾ ਦੇ ਪੱਛਮੀ ਦਿੱਲੀ ਹਲਕੇ ਤੋਂ ਐੱਮ.ਪੀ. ਵਰਮਾ ਨੇ ਕਿਹਾ ਕਿ ਮੈਂ ਬਤੌਰ ਐੱਮ.ਪੀ. ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਸਮਰਪਿਤ ਕਰਦਾ ਹਾਂ।

ਦੱਸ ਦੇਈਏ ਕਿ ਉੱਤਰ-ਪੂਰਬੀ ਦਿੱਲੀ 'ਚ ਹਿੰਸਕ ਪ੍ਰਦਰਸ਼ਨ ਦੌਰਾਨ ਗੋਕੁਲਪੁਰੀ 'ਚ ਸ਼ਹੀਦ ਹੋਏ ਕਾਂਸਟੇਬਲ ਰਤਨਲਾਲ ਦਾ ਅੱਜ ਭਾਵ 26 ਫਰਵਰੀ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਹਿੰਸਾ ਵਾਲੇ ਸਥਾਨ 'ਤੇ ਮੌਜੂਦ ਰਤਨ ਸਿੰਘ ਭੀੜ 'ਚ ਫਸ ਗਿਆ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਬਾਅਦ 'ਚ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਆਈ.ਬੀ. ਆਧਿਕਾਰੀ ਅੰਕਿਤ ਸ਼ਰਮਾ ਹਿੰਸਾ ਦੌਰਾਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨਾਲੇ 'ਚ ਮਿਲੀ।

ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਬਾਬਰਪੁਰ, ਚਾਂਦਬਾਗ, ਸ਼ਿਵ ਵਿਹਾਰ, ਭਜਨਪੁਰਾ, ਯੁਮਨਾ ਵਿਹਾਰ ਇਲਾਕਿਆਂ 'ਚ ਹਿੰਸਾ 'ਚ ਲਗਭਗ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਹਿੰਸਕ ਭੀੜ ਨੇ ਮਕਾਨਾਂ, ਦੁਕਾਨਾਂ , ਵਾਹਨਾਂ ਸਮੇਤ ਇਕ ਪੈਟਰੋਲ ਪੰਪ ਫੂਕ ਦਿੱਤਾ ਅਤੇ ਸਥਾਨਿਕ ਲੋਕਾਂ ਅਤੇ ਪੁਲਸ ਕਰਮਚਾਰੀਆਂ 'ਤੇ ਪਥਰਾਅ ਵੀ ਕੀਤਾ।

ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਹਿੰਸਾ ਸਬੰਧੀ ਵਰਮਾ ਸਮੇਤ ਭਾਜਪਾ ਦੇ 3 ਆਗੂਆਂ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦਾ ਬੁੱਧਵਾਰ ਹੁਕਮ ਦਿੱਤਾ ਸੀ। ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ ਪਿੱਛੋਂ ਚੋਣ ਕਮਿਸ਼ਨ ਨੇ ਉਨ੍ਹਾਂ ’ਤੇ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ।


Iqbalkaur

Content Editor

Related News