ਭਾਜਪਾ ਸੰਸਦ ਮੈਂਬਰ ਨਹੀਂ ਲਿੱਖ ਸਕੀ ਹਿੰਦੀ ''ਚ ''ਸਵੱਛ''

06/29/2017 2:08:59 AM

ਨਵੀਂ ਦਿੱਲੀ— ਦਿੱਲੀ 'ਚ ਇਕ ਨਿੱਜੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੀ ਬੀ.ਜੇ.ਪੀ ਸੰਸਦ ਮੀਨਾਕਸ਼ੀ ਲੇਖੀ ਗਲਤ ਹਿੰਦੀ ਸ਼ਬਦ ਲਿਖਣ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹਨ। ਬੁੱਧਵਾਰ ਨੂੰ ਮੀਨਾਕਸ਼ੀ ਲੇਖੀ ਇੰਦਰਪ੍ਰਸਥ ਗੈਸ ਲਿਮਟਿਡ ਵੱਲੋਂ ਆਯੋਜਿਤ ਸਿਹਤਮੰਦ ਸਾਰਥੀ ਅਭਿਆਨ ਦਾ ਉਦਘਾਟਨ ਕਰਨ ਪਹੁੰਚੀ ਸੀ, ਜਿਥੇ ਉਹ 'ਸਵੱਛ ਭਾਰਤ, ਸਿਹਤਮੰਦ ਭਾਰਤ' ਸ਼ੁੱਧ ਹਿੰਦੀ 'ਚ ਨਹੀਂ ਲਿੱਖ ਸਕੀ।
ਆਈ.ਜੀ.ਐੱਲ. ਦੇ ਇਸ ਪ੍ਰੋਗਰਾਮ ਦਾ ਆਯੋਜਨ ਗੱਡੀਆਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਚਾਲਕਾਂ ਨੂੰ ਸਿਹਤਮੰਦ ਰੱਖਣ ਦੇ ਇਰਾਦੇ ਤੋਂ ਕੀਤਾ ਗਿਆ ਸੀ। ਜਦੋਂ ਉਥੇ ਬੀ.ਜੇ.ਪੀ. ਸੰਸਦ ਮੀਨਾਕਸ਼ੀ ਲੇਖੀ ਤੋਂ ਸੰਦੇਸ਼ ਲਿਖਣ ਲਈ ਕਿਹਾ ਗਿਆ ਤਾਂ ਉਦੋਂ ਉਨ੍ਹਾਂ ਨੂੰ ਸਵੱਛ ਭਾਰਤ, ਸਿਹਤਮੰਦ ਭਾਰਤ ਨਾ ਲਿੱਖ ਕੇ ਬੋਰਡ 'ਤੇ 'ਸਵਚਛ ਭਾਰਤ, ਸਵਸਥ ਭਾਰਤ' ਲਿੱਖ ਦਿੱਤਾ।


ਬੀ.ਜੇ.ਪੀ. ਦੀ ਗਲਤ ਹਿੰਦੀ ਵਾਲੀ ਇਹ ਫੋਟੋ ਟਵਿਟਰ 'ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਲੇਖੀ ਨੇ ਪੂਰੀ ਨਰਮੀ ਨਾਲ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਟਵਿਟਰ 'ਤੇ ਆਪਣੀ ਹਿੰਦੀ 'ਚ ਸੁਧਾਰਨ ਕਰਨ ਦੀ ਗੱਲ ਕਹੀ। ਮੀਨਾਕਸ਼ੀ ਲੇਖੀ ਨੇ ਜੋ ਟਵੀਟ ਕੀਤਾ ਹੈ ਉਸ ਦੀ ਹਿੰਦੀ 'ਚ ਵੀ ਕਈ ਗਲਤੀਆਂ ਦੇਖੀਆਂ ਜਾ ਸਕਦੀਆਂ ਹਨ। ਪ੍ਰੋਗਰਾਮ 'ਚ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਕੇਂਦਰੀ ਮੰਤਰੀ ਹਰਸ਼ਵਰਧਨ, ਦਿੱਲੀ ਬੀ.ਜੇ.ਪੀ. ਪ੍ਰਧਾਨ ਮਨੋਜ ਤਿਵਾਰੀ, ਸੰਸਦ ਉਦਿਤ ਰਾਜ ਅਤੇ ਦਿੱਲੀ ਪੁਲਸ ਕਮਿਸ਼ਨਰ ਅਮੂਲ ਪਟਨਾਇਕ ਸਣੇ ਦਿੱਲੀ ਆਵਾਜਾਈ ਪੁਲਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।