ਭਾਜਪਾ ਵਿਧਾਇਕ ਦਾ ਅਨੋਖਾ ਵਿਰੋਧ, ਟਿੱਡੀਆਂ ਨਾਲ ਭਰੀ ਟੋਕਰੀ ਲੈ ਕੇ ਪੁੱਜੇ ਵਿਧਾਨ ਸਭਾ

01/24/2020 6:23:52 PM

ਜੈਪੁਰ (ਭਾਸ਼ਾ)— ਭਾਜਪਾ ਪਾਰਟੀ ਦੇ ਇਕ ਵਿਧਾਇਕ ਟਿੱਡੀਆਂ ਨਾਲ ਭਰੀ ਇਕ ਟੋਕਰੀ ਲੈ ਕੇ ਵਿਧਾਨ ਸਭਾ ਭਵਨ ਪੁੱਜੇ ਹਨ। ਉਨ੍ਹਾਂ ਨੇ ਰਾਜਸਥਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਪੱਛਮੀ ਹਿੱਸਿਆਂ 'ਚ ਟਿੱਡੀ ਹਮਲੇ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਜਾਵੇ। ਬੀਕਾਨੇਰ ਦੇ ਵਿਧਾਇਕ ਬਿਹਾਰੀ ਲਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਟਿੱਡੀਆਂ ਨਾਲ ਭਰੀ ਬੰਦ ਟੋਕਰੀ ਲੈ ਕੇ ਵਿਧਾਨ ਸਭਾ ਕੰਪਲੈਕਸ ਪੁੱਜੇ। 

ਵਿਧਾਇਕ ਨੇ ਵਿਧਾਨ ਸਭਾ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਸੂਬਾ ਸਰਕਾਰ ਸੀ. ਏ. ਏ. ਦੇ ਵਿਰੋਧ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਟਿੱਡੀ ਹਮਲੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਸਰਕਾਰ ਨੂੰ ਮੁਆਵਜ਼ਾ ਵੰਡ ਪ੍ਰਕਿਰਿਆ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ-ਪੱਛਮੀ ਰਾਜਸਥਾਨ ਦੇ 12 ਜ਼ਿਲਿਆਂ ਦੇ ਕਿਸਾਨ ਟਿੱਡੀਆਂ ਦੇ ਹਮਲੇ ਤੋਂ ਪਰੇਸ਼ਾਨ ਹਨ, ਜਿਨ੍ਹਾਂ ਦੀ 7 ਲੱਖ ਹੈਕਟੇਅਰ 'ਚ ਖੜ੍ਹੀ ਫਸਲ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 9 ਅਰਬ ਰੁਪਏ ਤੋਂ ਜ਼ਿਆਦਾ ਸੂਬੇ ਦੇ ਕਿਸਾਨਾਂ ਦਾ ਹੋਇਆ ਹੈ ਅਤੇ ਸੂਬਾ ਸਰਕਾਰ ਇਸ ਮਮਲੇ 'ਚ ਪੂਰੀ ਤਰ੍ਹਾਂ ਫੇਲ ਰਹੀ ਹੈ।

Tanu

This news is Content Editor Tanu