ਹੈਂ ਇਹ ਕੀ ਇੰਨੀ ਭੀੜ? ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ, ਵੀਡੀਓ ਵਾਇਰਲ

04/25/2020 6:09:19 PM

ਕਰਨਾਟਕ— ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਜ਼ਰੂਰੀ ਅਤੇ ਮੂੰਹ 'ਤੇ ਮਾਸਕ ਲਗਾਉਣਾ ਬੇਹੱਦ ਜ਼ਰੂਰੀ ਹੈ ਪਰ ਫਿਰ ਵੀ ਕਈ ਲੋਕ ਇਸ ਦੀ ਅਣਦੇਖੀ ਕਰਦੇ ਨਜ਼ਰ ਆ ਰਹੇ ਹਨ। ਕਰਨਾਟਕ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਜ਼ਰਾ ਵੀ ਖਿਆਲ ਨਹੀਂ ਰੱਖਿਆ ਗਿਆ। ਦਰਅਸਲ ਕਰਨਾਟਕ ਦੇ ਦਾਵਣਗੇਰੇ 'ਚ ਆਸ਼ਾ ਵਰਕਰਜ਼ ਨੂੰ ਰਾਸ਼ਨ ਦੇ ਪੈਕੇਟ ਵੰਡੇ ਜਾਣੇ ਸਨ ਪਰ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਰੇਣੂਕਾ ਚਾਰੀਆ ਵਿਵਾਦਾਂ 'ਚ ਘਿਰ ਗਏ ਹਨ। ਆਸ਼ਾ ਵਰਕਰਜ਼ ਨੂੰ ਰਾਸ਼ਨ ਦੇ ਪੈਕੇਟ ਵੰਡਣ ਦਾ ਪ੍ਰੋਗਰਾਮ ਵਿਧਾਇਕ ਨੇ ਰੱਖਿਆ ਸੀ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੰਬੋਧਿਤ ਕੀਤਾ। ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ।


ਹਾਲ ਨੂੰ ਆਸ਼ਾ ਵਰਕਰਾਂ ਨਾਲ ਖਚਾਖਚ ਭਰ ਦਿੱਤਾ। ਆਸ਼ਾ ਵਰਕਰਜ਼ ਨਾਲ ਭਰੇ ਹਾਲ ਦੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਤਾਂ ਮਾਮਲੇ ਨੇ ਤੂਲ ਫੜਿਆ। ਇਸ ਦੀ ਵੀਡੀਓ ਵੀ ਵਾਇਰਲ ਹੋ ਗਈ। ਓਧਰ ਵਿਧਾਇਕ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਵੀ ਮੁਆਫ਼ੀ ਮੰਗੀ। ਉਨ੍ਹਾਂ ਨੇ ਮੁੜ ਅਜਿਹੀ ਗਲਤੀ ਨਾ ਕਰਨ ਦੀ ਗੱਲ ਦੋਹਰਾਈ। ਹੈਰਾਨੀ ਕਰਨ ਵਾਲੀ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਕਿਸੇ 'ਚ ਵੀ ਕੋਰੋਨਾ ਦੇ ਲੱਛਣ ਹੋਣ ਤਾਂ ਇਨ੍ਹਾਂ ਸਾਰਿਆਂ ਦੀ ਜਾਨ ਨੂੰ ਕਿੰਨਾ ਖਤਰਾ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।


Tanu

Content Editor

Related News