ਮੀਨਾਕਸ਼ੀ ਲੇਖੀ ਨੇ ਰਾਹੁਲ ਵਿਰੁੱਧ ਦਾਇਰ ਕੀਤੀ ਮਾਣਹਾਨੀ ਪਟੀਸ਼ਨ

04/12/2019 12:18:00 PM

ਨਵੀਂ ਦਿੱਲੀ— ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਰਾਹੁਲ ਗਾਂਧੀ ਵਿਰੁੱਧ ਰਾਫੇਲ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਚੌਕੀਦਾਰ ਚੋਰ ਹੈ' ਨੂੰ ਲੈ ਕੇ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ, ਮੀਨਾਕਸ਼ੀ ਲੇਖੀ ਦੀ ਮਾਣਹਾਨੀ ਪਟੀਸ਼ਨ 'ਤੇ 15 ਅਪ੍ਰੈਲ ਨੂੰ ਸੁਣਵਾਈ ਕਰੇਗਾ। ਲੇਖੀ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਟਿੱਪਣੀ ਕੀਤੀ ਸੀ ਹੁਣ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ, 'ਚੌਕੀਦਾਰ ਚੋਰ ਹੈ'।

ਰਾਹੁਲ ਭਾਸ਼ਣਾਂ 'ਚ ਰਾਫੇਲ 'ਤੇ 'ਚੌਕੀਦਾਰ ਚੋਰ ਹੈ' ਕਰਦੇ ਹਨ ਟਿੱਪਣੀ
ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਮਾਮਲੇ 'ਚ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਹਮਲਾਵਰ ਰਹੇ ਹਨ। ਉਹ ਲਗਾਤਾਰ ਆਪਣੇ ਭਾਸ਼ਣਾਂ 'ਚ ਰਾਫੇਲ 'ਤੇ 'ਚੌਕੀਦਾਰ ਚੋਰ ਹੈ' ਟਿੱਪਣੀ ਕਰਦੇ ਆਏ ਹਨ। ਇਸੇ ਵਿਰੁੱਧ ਮੀਨਾਕਸ਼ੀ ਲੇਖੀ ਨੇ ਸੁਪਰੀਮ ਕੋਰਟ 'ਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਰਾਹੁਲ ਦੀ ਇਸ ਟਿੱਪਣੀ ਦੀ ਭਾਜਪਾ ਲਗਾਤਾਰ ਆਲੋਚਨਾ ਕਰ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਸਿੱਧੇ ਪੀ.ਐੱਮ. ਨਰਿੰਦਰ ਮੋਦੀ ਵਿਰੁੱਧ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਉੱਚਿਤ ਨਹੀਂ ਹੈ।

ਪੇਸ਼ੇ ਤੋਂ ਵਕੀਲ ਹੈ ਮੀਨਾਕਸ਼ੀ ਲੇਖੀ
ਮੀਨਾਕਸ਼ੀ ਲੇਖੀ ਭਾਜਪਾ ਦੀ ਸੰਸਦ ਮੈਂਬਰ ਹੈ। ਉਹ ਨਵੀਂ ਦਿੱਲੀ ਤੋਂ 16ਵੀਂ ਲੋਕ ਸਭਾ ਲਈ ਸੰਸਦ ਮੈਂਬਰ ਚੁਣੀ ਗਈ ਸੀ। ਭਾਜਪਾ ਦੀ ਰਾਸ਼ਟਰੀ ਬੁਲਾਰਾ ਮੀਨਾਕਸ਼ੀ ਲੇਖੀ ਪੇਸ਼ੇ ਤੋਂ ਵਕੀਲ ਵੀ ਹੈ। ਸਾਲ 2014 'ਚ ਮੀਨਾਕਸ਼ੀ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ 4.30 ਲੱਖ ਵੋਟਾਂ ਦੇ ਅੰਤਰ ਨਾਲ ਜਿੱਤੀ ਸੀ। ਮੀਨਾਕਸ਼ੀ ਦਿੱਲੀ ਦੇ ਹਿੰਦੂ ਕਾਲਜ ਤੋਂ ਬੀ.ਐੱਸ.ਸੀ. ਅਤੇ ਦਿੱਲੀ ਯੂਨੀਵਰਸਿਟੀ ਤੋਂ ਵੀ ਐੱਲ.ਐੱਲ.ਬੀ. ਹੈ। ਉਨ੍ਹਾਂ ਦੇ ਪਤੀ ਅਤੇ ਪਿਤਾ ਦੋਵੇਂ ਹੀ ਵਕੀਲ ਹਨ।


DIsha

Content Editor

Related News