ਅਟਲ ਤੋਂ ਲੈ ਕੇ ਜੇਤਲੀ ਤੱਕ ਪਿਛਲੇ 1 ਸਾਲ 'ਚ ਭਾਜਪਾ ਨੇ ਗੁਆਏ 5 ਵੱਡੇ ਨੇਤਾ

08/24/2019 4:31:15 PM

ਨਵੀਂ ਦਿੱਲੀ—ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਭਾਵ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜੇਤਲੀ ਦੇ ਦਿਹਾਂਤ ਹੋਣ ਕਰਨ ਦੇਸ਼ ਨੇ ਪਿਛਲੇ 1 ਸਾਲ 'ਚ ਦੇਸ਼ ਦੇ 5 ਵੱਡੇ ਨੇਤਾਵਾਂ ਨੂੰ ਗੁਆ ਦਿੱਤਾ ਹੈ। ਇਨ੍ਹਾਂ ਵੱਡੇ ਨੇਤਾਵਾਂ ਦੇ ਜਾਣ ਨਾਲ ਰਾਜਨੀਤੀ 'ਚ ਕਾਫੀ ਵੱਡਾ ਨੁਕਸਾਨ ਹੋਇਆ ਹੈ। 

ਅਟਲ ਬਿਹਾਰੀ ਵਾਜਪਾਈ—
16 ਅਗਸਤ 2018 ਨੂੰ ਅਟਲ ਬਿਹਾਰੀ ਵਾਜਪਾਈ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 93 ਸਾਲ ਸੀ ਅਤੇ ਉਨ੍ਹਾਂ ਦਾ ਇੱਕ ਗੁਰਦਾ ਕੰਮ ਨਹੀਂ ਕਰਦਾ ਸੀ। ਅਟਲ ਬਿਹਾਰੀ ਗੁਰਦਾ ਨਲੀ 'ਚ ਇੰਫੈਕਸ਼ਨ, ਛਾਤੀ ਦੀ ਪੀੜ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜ੍ਹਤ ਸਨ। ਦੱਸ ਦੇਈਏ ਕਿ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ। ਅਟਲ ਬਿਹਾਰੀ ਵਾਜਪਾਈ ਆਪਣੀ ਅਗਵਾਈ ਸਮਰੱਥਾ ਅਤੇ ਪ੍ਰਸਿੱਧੀ ਕਾਰਨ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਭਾਰਤੀ ਸੰਸਦ ਅਤੇ ਐੱਮ. ਪੀ. ਰਹੇ। ਇਸ ਤੋਂ ਇਲਾਵਾ 3 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਵੀ ਰਹੇ।

ਅਨੰਤ ਕੁਮਾਰ—
ਭਾਜਪਾ ਨੇਤਾ ਅਤੇ ਕਈ ਵਾਰ ਸੰਸਦ ਰਹੇ ਅਨੰਤ ਕੁਮਾਰ ਦਾ 12 ਨਵੰਬਰ 2018 ਨੂੰ ਦਿਹਾਂਤ ਹੋ ਗਿਆ ਸੀ। ਅਨੰਤ ਕੁਮਾਰ ਕਰਨਾਟਕ ਦੇ ਬੈਂਗਲੁਰੂ ਸਾਊਥ ਤੋਂ ਸੰਸਦ ਮੈਂਬਰ ਸੀ। ਉਹ ਕੇਂਦਰ ਸਰਕਾਰ 'ਚ ਸੰਸਦੀ ਕਾਰਜ ਮੰਤਰੀ ਸੀ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਸਨ। ਉਨ੍ਹਾਂ ਨੇ ਅਟਲ ਬਿਹਾਲੀ ਵਾਜਪਾਈ ਦੀ ਅਗਵਾਈ 'ਚ ਪਹਿਲਾਂ ਭਾਜਪਾ ਸਰਕਾਰ ਅਤੇ ਫਿਰ ਨਰਿੰਦਰ ਮੋਦੀ ਦੀ ਅਗਵਾਈ 'ਚ ਮੰਤਰੀ ਅਹੁਦਾ ਸੰਭਾਲਿਆ। 

ਮਨੋਹਰ ਪਾਰੀਕਰ-
ਮਨੋਹਰ ਪਾਰੀਕਰ ਨੂੰ ਪਾਚਕ ਕੈਂਸਰ ਹੋਣ ਕਾਰਨ 17 ਮਾਰਚ 2019 ਨੂੰ ਦਿਹਾਂਤ ਹੋ ਗਿਆ ਸੀ। ਕੈਂਸਰ ਦੇ ਇਲਾਜ ਲਈ ਉਹ ਕੁਝ ਮਹੀਨਿਆਂ ਤੱਕ ਅਮਰੀਕਾ ਗਏ ਸਨ ਪਰ ਵਾਪਸ ਭਾਰਤ ਪਰਤਣ ਤੋਂ ਬਾਅਦ ਕੁਝ ਮਹੀਨਿਆ ਤੱਕ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਰਹੇ ਸੀ। ਦੱਸ ਦੇਈਏ ਕਿ ਉਹ 4 ਵਾਰ ਗੋਆ ਦੇ ਮੁੱਖਮੰਤਰੀ ਰਹੇ ਸਨ।

ਸੁਸ਼ਮਾ ਸਵਰਾਜ—
ਭਾਜਪਾ ਨੇਤਾ ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਪੈਣ ਕਾਰਨ 6 ਅਗਸਤ 2019 ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਵਿਦੇਸ਼ ਮੰਤਰੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। 1970'ਚ ਸੁਸ਼ਮਾ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਨਾਲ ਰਾਜਨੀਤੀ 'ਚ ਕਦਮ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਜੇ. ਪੀ ਦੇ ਅੰਦੋਲਨ 'ਚ ਵੀ ਹਿੱਸਾ ਲਿਆ ਸੀ। 1975 'ਚ ਸੁਸ਼ਮਾ ਦਾ ਵਿਆਹ ਸਵਰਾਜ ਕੌਸ਼ਲ ਨਾਲ ਹੋਇਆ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਵਰਾਜ ਕੌਸ਼ਲ ਵੀ 6 ਸਾਲ ਤੱਕ ਰਾਜ ਸਭਾ 'ਚ ਸੰਸਦ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਮਿਜ਼ੋਰਮ ਦੇ ਰਾਜਪਾਲ ਵੀ ਰਹਿ ਚੁੱਕੇ ਹਨ।

ਅਰੁਣ ਜੇਤਲੀ—
ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਦਿਹਾਂਤ 24 ਅਗਸਤ 2019 ਨੂੰ ਹੋਇਆ। ਦੱਸ ਦੇਈਏ ਕਿ ਅਰੁਣ ਜੇਤਲੀ ਨੂੰ ਸਾਹ ਲੈਣ 'ਚ ਦਿੱਕਤ ਆਉਣ ਕਾਰਨ 9 ਅਗਸਤ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਸਾਲ 2014 'ਚ ਜਦੋਂ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਬਹੁਮਤ ਨਾਲ ਸੱਤਾ 'ਚ ਆਈ ਸੀ ਤਾਂ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਨਵੀਂ ਸਰਕਾਰ 'ਚ ਕੋਈ ਜ਼ਿੰਮੇਵਾਰੀ ਨਾ ਦਿੱਤੀ ਜਾਵੇ, ਕਿਉਂਕਿ ਉਹ ਆਪਣੀ ਸਿਹਤ 'ਤੇ ਧਿਆਨ ਦੇਣਾ ਚਾਹੁੰਦੇ ਸਨ।


Iqbalkaur

Content Editor

Related News