ਯੂ ਪੀ ''ਚ BJP ਨੇਤਾਵਾਂ ਨੇ ਉਡਾਈਆਂ ਲਾਕਡਾਊਨ ਦੀਆਂ ਧੱਜੀਆਂ, ਕਰਵਾਇਆ ਕ੍ਰਿਕਟ ਮੈਚ ਦਾ ਆਯੋਜਨ

04/22/2020 8:07:09 PM

ਨਵੀਂ ਦਿੱਲੀ— ਕੋਰੋਨਾ ਸੰਕਟ ਕਾਰਨ ਦੇਸ਼ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ ਦੇ ਚਲਦੇ ਲੋਕਾਂ ਨੂੰ ਘਰਾਂ 'ਚ ਰਹਿਣ ਤੇ ਸੋਸ਼ਲ ਡਿਸਟੇਂਸਿੰਗ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਇਸ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਲੋਂ ਉੱਤਰ ਪ੍ਰਦੇਸ਼ 'ਚ ਲਾਕਡਾਊਨ ਦੀ ਉਲੱਘਣਾ ਕਰ ਕ੍ਰਿਕਟ ਮੈਚ ਦਾ ਆਯੋਜਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਲੋਬਲ ਮਹਾਮਾਰੀ ਦੇ ਚਲਦੇ ਜਿੱਥੇ ਪੂਰੇ ਦੇਸ਼ 'ਚ ਲਾਕਡਾਊਨ ਹੈ ਤਾਂ ਹਰ ਦਿਨ ਲਾਕਡਾਊਨ ਦੌਰਾਨ ਉਲੱਘਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕ੍ਰਮ 'ਚ ਬੀ. ਜੇ. ਪੀ. ਨੇਤਾਵਾਂ ਨੇ ਕ੍ਰਿਕਟ ਮੈਚ ਦਾ ਆਯੋਜਨ ਕਰ ਆਪਣੀ ਧਮਕ ਦਾ ਫਾਇਦਾ ਚੁੱਕਦੇ ਹੋਏ ਲਾਕਡਾਊਨ ਦੀ ਖੂਬ ਉਲੱਘਣਾ ਕੀਤੀ। ਕ੍ਰਿਕਟ ਮੈਚ ਦਾ ਆਯੋਜਨ ਕਰ ਖੂਬ ਚੌਕਿਆਂ ਛੱਕਿਆਂ ਦਾ ਮਜ਼ਾ ਲਿਆ। ਇਸ ਮੈਚ ਨੂੰ ਦੇਖਣ ਲਈ ਦਰਜਨਾਂ ਦੀ ਸੰਖਿਆਂ 'ਚ ਲੋਕ ਵੀ ਸ਼ਾਮਲ ਹੋਏ।
ਇਹ ਘਟਨਾ ਬਾਰਾਬੰਕੀ ਦੇ ਥਾਣਾ ਟਿਕੈਤਨਗਰ ਖੇਤਰ ਦੇ ਪਾਨਾਪੁਰ ਪਿੰਡ ਦੀ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਜਰੀਏ ਲਾਕਡਾਊਨ ਦੀਆਂ ਧੱਜੀਆਂ ਉਡਾਉਂਦੇ ਹੋਏ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ। ਹਾਲਾਂਕਿ ਕ੍ਰਿਕਟ ਮੈਚ ਦਾ ਆਯੋਜਨ ਨੇਤਾਵਾਂ ਨੂੰ ਮਹਿੰਗਾ ਪੈ ਗਿਆ ਤੇ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਸ ਨੇ ਗੋਲਬਲ ਮਹਾਮਾਰੀ ਐਕਟ ਦੀ ਧਾਰਾ 188 ਸਮੇਤ ਕਈ ਗੰਭੀਰ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਲਿਆ ਹੈ। ਦਰਅਸਲ ਬਾਰਾਬੰਕੀ ਦੇ ਪਾਨਾਪੁਰ ਪਿੰਡ 'ਚ ਪੂਰੇ ਡਲਈ ਬਲਾਕ ਪ੍ਰਮੁੱਖ ਦੀਪਕ ਸਿੰਘ ਦਾ ਪਰਿਵਾਰ ਰਹਿੰਦਾ ਹੈ। ਇਹ ਸਾਰੇ ਸੱਤਾਧਾਰੀ ਪਾਰਟੀ ਬੀ. ਜੇ. ਪੀ. ਦੇ ਮੈਂਬਰ ਹਨ। ਮੁਕੱਦਮੇ 'ਚ ਨਾਮਜਦ ਸੁਧੀਰ ਸਿੰਘ ਪ੍ਰਾਪਟੀ ਡੀਲਰ, ਭੂਮਾਫੀਆ ਤੇ ਬੀ. ਜੇ. ਪੀ. ਦੇ ਨੇਤਾ ਵੀ ਹਨ। ਪਿਛਲੀ ਵਿਧਾਨ ਸਭਾ ਚੋਣਾ 'ਚ ਦਰਿਆਬਾਦ ਵਿਧਾਨ ਸਭਾ ਤੋਂ ਟਿਕਟ ਲਈ ਵੀ ਦਾਅਵੇਦਾਰ ਸਨ।

Gurdeep Singh

This news is Content Editor Gurdeep Singh