ਭਾਜਪਾ ਆਗੂ ਵਿਜੇਂਦਰ ਗੁਪਤਾ ਦੀ ਪਤਨੀ ਨਾਲ ਹੋਈ ਲੁੱਟ-ਖੋਹ

06/25/2019 1:22:04 AM

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਸਿੰਗਲਾ ਦੀ ਪਤਨੀ ਸ਼ੋਭਾ ਵਿਜੇਂਦਰ ਨਾਲ ਲੁਟਿਅਨ ਦਿੱਲੀ 'ਚ ਮੰਡੀ ਹਾਊਸ ਨੇੜੇ ਲੁੱਟ-ਖੋਹ ਦੀ ਵਾਰਦਾਤ ਹੋਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੋਭਾ ਅਨੁਸਾਰ ਇਹ ਘਟਨਾ ਸੋਮਵਾਰ ਹੋਈ। ਉਨ੍ਹਾਂ ਦੱਸਿਆ ਕਿ ਐੱਨ. ਜੀ. ਓ. ਚਲਾਉਣ ਵਾਲੀ ਸ਼ੋਭਾ ਆਪਣੇ ਘਰੋਂ ਨਿਕਲੀ ਤੇ ਜਦੋਂ ਉਹ ਮੰਡੀ ਹਾਊਸ ਨੇੜੇ ਪੁੱਜੀ ਤਾਂ ਸਕੂਟਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਿਹਾ ਕਿ ਉਸ ਦੀ ਕਾਰ 'ਚੋਂ ਤੇਲ ਵਰਗਾ ਕੋਈ ਪਦਾਰਥ ਨਿਕਲ ਰਿਹਾ ਹੈ। ਉਸ ਨੇ ਦੱਸਿਆ ਕਿ ਜਿਉਂ ਹੀ ਸ਼ੋਭਾ ਆਪਣੇ ਡਰਾਈਵਰ ਤੇ ਸਹਿਯੋਗੀ ਨਾਲ ਕਾਰ 'ਚੋਂ ਬਾਹਰ ਨਿਕਲੀ, ਲੁਟੇਰੇ ਕਾਰ 'ਚੋਂ ਸਾਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ।