ਭਾਜਪਾ ਆਗੂ RP ਸਿੰਘ ਨੇ ਕੀਤਾ ਟਵੀਟ, ਪੰਜਾਬ ’ਚ ਧਰਮ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਕਹੀ ਇਹ ਗੱਲ

09/09/2022 10:22:31 PM

ਨੈਸ਼ਨਲ ਡੈਸਕ : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਪੰਜਾਬ ’ਚ ਧਰਮ ਪਰਿਵਰਤਨ ਦੇ ਉੱਠ ਰਹੇ ਮੁੱਦੇ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਈਸਾਈ ਭਾਈਚਾਰੇ ਦੇ ਬਿਸ਼ਪ ਨੂੰ ਲੱਗਦਾ ਹੈ ਕਿ ਪਾਸਟਰ ਬਲਜਿੰਦਰ ਜਾਂ ਅੰਕੁਰ ਨਰੂਲਾ ਜੋ ਕਰ ਰਹੇ ਹਨ, ਉਹ ਈਸਾਈਅਤ ਨਹੀਂ ਹੈ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰੋ। ਭਾਜਪਾ ਆਗੂ ਨੇ ਕਿਹਾ ਕਿ ਮੇਰਾ ਸਪੱਸ਼ਟ ਮੰਨਣਾ ਹੈ ਕਿ ਇਹ ਸਭ ਰਲੇ ਹੋਏ ਹਨ ਅਤੇ ਇਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਈਸਾਈ ਬਹੁਲਤਾ ਵਾਲਾ ਸੂਬਾ ਬਣਾਉਣਾ ਹੈ।

ਉਨ੍ਹਾਂ ਇਸ ਟਵੀਟ ਦੇ ਨਾਲ ਈਸਾਈ ਭਾਈਚਾਰੇ ਦੇ ਬਿਸ਼ਪ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਜੋ ਲੋਕ ਜਾਦੂ ਟੂਣੇ ਨਾਲ ਠੀਕ ਕਰਨ ਦਾ ਦਾਅਵਾ ਕਰਦੇ ਹਨ, ਉਹ ਸਭ ਸਕ੍ਰਿਪਟਿਡ ਹੁੰਦਾ ਹੈ। ਕਿਸੇ ’ਤੇ ਹੱਥ ਰੱਖਣ ਨਾਲ ਲੋਕ ਠੀਕ ਨਹੀਂ ਹੋ  ਸਕਦੇ। ਉਹ ਲੋਕ ਪਹਿਲਾਂ ਤੋਂ ਪਲਾਂਟ ਕੀਤੇ ਹੁੰਦੇ ਹਨ। ਅਸੀਂ ਉਨ੍ਹਾਂ ਦੇ ਗੱਲਾਂ ਦੇ ਕਦੀ ਹੱਕ ’ਚ ਨਹੀਂ ਹੋਏ। ਅਸੀਂ ਉਸ ਦੇ ਖ਼ਿਲਾਫ਼ ਹੀ ਹਾਂ। ਇਨ੍ਹਾਂ ਚੀਜ਼ਾਂ ਦਾ ਖੰਡਨ ਕਰਦੇ ਹਾਂ। ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਠੀਕ ਨਹੀਂ ਹੈ। ਕਿਸੇ ਨੂੰ ਲਾਲਚ ਦੇ ਕੇ ਕਿ ਇਸ ਤਰ੍ਹਾਂ ਹੋ ਜਾਵੇਗਾ, ਉਹ ਗ਼ਲਤ ਹੈ। 

Manoj

This news is Content Editor Manoj