PM ਮੋਦੀ ਸਮੇਤ ਇਨ੍ਹਾਂ ਆਗੂਆਂ ਨੇ ਮਦਨ ਲਾਲ ਸੈਣੀ ਦੇ ਦਿਹਾਂਤ ''ਤੇ ਪ੍ਰਗਟਾਇਆ ਸੋਗ

06/24/2019 9:36:56 PM

ਨਵੀਂ ਦਿੱਲੀ : ਰਾਜਸਥਾਨ ਭਾਜਪਾ ਪ੍ਰਧਾਨ ਮਦਨ ਲਾਲ ਸੈਣੀ ਦਾ 75 ਸਾਲ ਦੀ ਉਮਰ 'ਚ ਸੋਮਵਾਰ ਨੂੰ ਦਿੱਲੀ ਦੇ ਏਮਜ਼ 'ਚ ਦਿਹਾਂਤ ਹੋ ਗਿਆ। ਰਾਜਸਥਾਨ ਭਾਜਪਾ ਪ੍ਰਧਾਨ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂਆਂ ਵਲੋਂ ਸੋਗ ਪ੍ਰਗਟਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਟਵੀਟ ਰਾਹੀਂ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਕਿ ਸ਼੍ਰੀ ਮਦਨਲਾਲ ਸੈਣੀ ਜੀ ਦਾ ਦਿਹਾਂਤ ਭਾਜਪਾ ਪਰਿਵਾਰ ਦੇ ਲਈ ਵੱਡੀ ਹਾਨੀ ਹੈ। ਉਨ੍ਹਾਂ ਨੇ ਰਾਜਸਥਾਨ 'ਚ ਪਾਰਟੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਦਿੱਤਾ। ਉਨ੍ਹਾਂ ਦੀ ਜਨਮਜਾਤ ਪ੍ਰਕਿਰਤੀ ਤੇ ਸਮੁਦਾਇਕ ਸੇਵਾ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਦੇ ਨਾਲ ਹਨ। ਓਮ ਸ਼ਾਂਤੀ।

ਉਪ ਰਾਸ਼ਟਰਪਤੀ ਵੇਂਕੈਯਾ ਨਾਇਡੂ ਨੇ ਦਿੱਤੀ ਸ਼ਰਧਾਂਜਲੀ
ਟਵੀਟ ਕਰਦੇ ਹੋਏ ਦੇਸ਼ ਦੇ ਉਪ ਰਾਸ਼ਟਰਪਤੀ ਵੇਂਕੈਯਾ ਨਾਇਡੂ ਨੇ ਭਾਜਪਾ ਰਾਜਸਥਾਨ ਦੇ ਪ੍ਰਧਾਨ ਮਦਨ ਲਾਲ ਸੈਣੀ ਜੀ ਦੇ ਦਿਹਾਂਤ 'ਤੇ ਸੋਗ ਜਤਾਇਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੇ ਰੂਪ 'ਚ ਮਦਨ ਲਾਲ ਜਨ-ਸਰੋਕਾਰਾਂ ਨਾਲ ਨਿਕਟਤਾ ਨਾਲ ਜੁੜੇ ਰਹੇ। ਮੈਂ ਦੁਖੀ ਪਰਿਵਾਰ, ਸਹਿਯੋਗੀਆਂ ਤੇ ਸਮਰਥਕਾਂ ਦੇ ਪ੍ਰਤੀ ਹਾਰਦਿਕ ਸੰਵੇਦਨਾ ਜ਼ਾਹਰ ਕਰਦਾ ਹਾਂ।

ਅਸ਼ੋਕ ਗਹਿਲੋਤ ਨੇ ਦਿੱਤੀ ਸ਼ਰਧਾਂਜਲੀ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸਥਾਨ ਭਾਜਪਾ ਪ੍ਰਧਾਨ ਸੈਣੀ ਦੇ ਦਿਹਾਂਤ 'ਤੇ ਟਵੀਟ ਕਰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਰਾਜਸਥਾਨ ਦੇ ਪ੍ਰਧਾਨ ਮਦਨ ਲਾਲ ਸੈਣੀ ਜੀ ਦੇ ਦਿਹਾਂਤ ਦੇ ਬਾਰੇ 'ਚ ਸੁਣ ਕੇ ਹੈਰਾਨ ਤੇ ਦੁਖੀ ਹਾਂ। ਮੇਰੇ ਵਿਚਾਰ ਤੇ ਪ੍ਰਾਥਨਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਹਨ। ਭਗਵਾਨ ਉਨ੍ਹਾਂ ਨੂੰ ਇਹ ਨੁਕਸਾਨ ਸਹਿਣ ਦੀ ਸ਼ਕਦੀ ਦੇਵੇ।  

ਸ਼ਿਵ ਰਾਜ ਸਿੰਘ ਚੌਹਾਨ ਨੇ ਦਿੱਤੀ ਸ਼ਰਧਾਂਜਲੀ 
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਭਾਜਪਾ ਦੇ ਸੀਨੀਅਰ ਨੇਤਾ ਮਦਨਲਾਲ ਸੈਣੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ  ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।


Related News