ਹਨੂਮਾਨ ਚਾਲੀਸਾ ਦੇ ਪਾਠ ''ਚ ਸ਼ਾਮਲ ਹੋਣ ''ਤੇ ਇਸ਼ਰਤ ਜਹਾਂ ਨੂੰ ਘਰ ਖਾਲੀ ਕਰਨ ਦਾ ਹੁਕਮ

07/18/2019 6:17:40 PM

ਕੋਲਕਾਤਾ—ਪੱਛਮੀ ਬੰਗਾਲ ਦੀ ਭਾਜਪਾ ਨੇਤਾ ਇਸ਼ਰਤ ਜਹਾਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਹਨੂਮਾਨ ਚਾਲੀਸਾ ਦੇ ਪਾਠ 'ਚ ਸ਼ਾਮਲ ਹੋਣ ਕਾਰਨ ਕਿਰਾਏ ਦਾ ਮਕਾਨ ਖਾਲੀ ਕਰਨ ਲਈ ਕਿਹਾ ਗਿਆ ਹੈ। ਇਸ਼ਰਤ ਨੇ ਦੱਸਿਆ ਕਿ ਉਹ ਹਾਵੜਾ 'ਚ ਕਿਰਾਏ ਦੇ ਇਕ ਮਕਾਨ 'ਚ ਰਹਿੰਦੀ ਹੈ ਪਰ ਇਕ ਧਾਰਮਕ ਪ੍ਰੋਗਰਾਮ 'ਚ ਸ਼ਾਮਲ ਹੋਣ ਕਾਰਨ ਮੈਨੂੰ ਮਕਾਨ ਮਾਲਕ ਨੇ ਮਕਾਨ ਖਾਲੀ ਕਰਨ ਲਈ ਕਿਹਾ ਹੈ।ਇਸ ਦੇ ਨਾਲ ਹੀ ਧਮਕੀ ਦਿੱਤੀ ਹੈ ਕਿ ਜੇ ਮਕਾਨ ਖਾਲੀ ਨਾ ਕੀਤਾ ਤਾਂ ਜਬਰੀ ਬਾਹਰ ਕੱਢ ਦਿੱਤਾ ਜਾਏਗਾ। ਇਸ਼ਰਤ ਨੇ ਪੁਲਸ ਕੋਲੋਂ ਸੁਰੱਖਿਆ ਮੰਗੀ ਹੈ।

PunjabKesari


Iqbalkaur

Content Editor

Related News