ਭਾਜਪਾ ਨੇਤਾ ਦੇ ਕਤਲ ਦਾ ਖੌਫਨਾਕ ਸੱਚ, ਭੈਣ ਨਾਲ ਗੈਰ-ਕਾਨੂੰਨੀ ਸੰਬੰਧਾਂ ਦੇ ਚੱਲਦੇ ਉਤਾਰਿਆ ਮੌਤ ਦੇ ਘਾਟ

07/21/2017 6:48:33 PM

ਪਟਨਾ— ਬਿਹਾਰ 'ਚ ਭਾਜਪਾ ਨੇਤਾ ਕ੍ਰਿਸ਼ਨਾ ਸ਼ਾਹੀ ਦਾ ਕਤਲ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਅਹਿਮ ਖੁਲ੍ਹਾਸਾ ਕੀਤਾ ਹੈ। ਇਸ ਕਤਲ ਨੂੰ ਭਾਜਪਾ ਨੇਤਾ ਦੇ ਕਰੀਬੀ ਆਦਿਤਿਯ ਰਾਏ ਨੇ ਅੰਜਾਮ ਦਿੱਤਾ ਸੀ। ਪੁਲਸ ਪੁੱਛਗਿਛ 'ਚ ਦੋਸ਼ੀ ਨੇ ਦੱਸਿਆ ਕਿ ਕ੍ਰਿਸ਼ਨਾ ਸ਼ਾਹੀ ਦੇ ਉਸ ਦੀ ਭੈਣ ਨਾਲ ਗੈਰ ਕਾਨੂੰਨੀ ਸੰਬੰਧ ਸਨ। ਜਿਸ ਦੇ ਕਾਰਨ ਉਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਲਾਸ਼ ਗੋਪਾਲਗੰਜ 'ਚ ਇਕ ਖੂਹ ਤੋਂ ਬਰਾਮਦ ਕੀਤੀ ਸੀ। ਦੋਸ਼ੀ ਨੇ ਦੱਸਿਆ ਕਿ ਬੀਤੇ ਦਿਨੋਂ ਜਦੋਂ ਕ੍ਰਿਸ਼ਨਾ ਉਨ੍ਹਾਂ ਦੇ ਘਰ ਆਇਆ ਤਾਂ ਉਹ ਉਸ ਦੀ ਭੈਣ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਉਸ ਨੇ ਦੋਹਾਂ ਦੀ ਗੱਲਬਾਤ ਸੁਣ ਲਈ ਸੀ। ਦੋਹੇਂ ਰਾਤੀ 12 ਵਜੇ ਘਰ 'ਤੇ ਹੀ ਮਿਲਣ ਵਾਲੇ ਸਨ, ਜਿਸ ਦੇ ਬਾਅਦ ਕ੍ਰਿਸ਼ਨਾ ਨੂੰ ਮਾਰਨ ਦੀ ਯੋਜਨਾ ਬਣਾਈ।
ਉਹ ਕੀਟਨਾਸ਼ਕ ਦੀ ਦੁਕਾਨ ਤੋਂ ਜ਼ਹਿਰ ਖਰੀਦ ਕੇ ਲਿਆਇਆ। ਰਾਤ ਨੂੰ ਜਦੋਂ ਕ੍ਰਿਸ਼ਨਾ ਆਇਆ ਤਾਂ ਉਸ ਨੇ ਆਦਿਤਿਯ ਨੂੰ ਕਿਹਾ ਕਿ ਉਸ ਦਾ ਪੁਲਸ ਨਾਲ ਝਗੜਾ ਹੋ ਗਿਆ ਹੈ ਅਤੇ ਪੁਲਸ ਦੇ ਛਾਪੇ ਦੇ ਡਰ ਤੋਂ ਉਹ ਰਾਤ ਨੂੰ ਉਸ ਦੇ ਘਰ ਰੁੱਕੇਗਾ। ਇਸ ਦੇ ਬਾਅਦ ਆਦਿਤਿਯ ਨੇ ਕ੍ਰਿਸ਼ਨਾ ਨੂੰ ਜ਼ਹਿਰ ਮਿਲਿਆ ਹੋਇਆ ਖਾਣਾ ਪਰੋਸਿਆ, ਜਿਸ ਨੂੰ ਖਾਣ ਦੇ ਬਾਅਦ ਕ੍ਰਿਸ਼ਨਾ ਬੇਚੈਨ ਹੋ ਕੇ ਬਾਹਰ ਭੱਜਣ ਲੱਗਾ ਅਤੇ ਕੋਲ ਦੇ ਖੂਹ 'ਚ ਡਿੱਗ ਗਿਆ। ਪੁਲਸ ਨੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।