ਭਾਜਪਾ ਆਗੂ ਨੇ ਅਈਅਰ ਵਿਰੁੱਧ ਦਰਜ ਕਰਾਈ ਸ਼ਿਕਾਇਤ

Thursday, Feb 15, 2018 - 12:48 AM (IST)

ਨਵੀਂ ਦਿੱਲੀ,(ਯੂ. ਐੱਨ. ਆਈ.)— ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਅਜੇ ਅਗਰਵਾਲ ਨੇ ਕਾਂਗਰਸ ਦੇ ਮੁਅੱਤਲ ਆਗੂ ਮਣੀਸ਼ੰਕਰ ਅਈਅਰ ਵਿਰੁੱਧ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਅਗਰਵਾਲ ਨੇ ਸਾਬਕਾ ਕੇਂਦਰੀ ਮੰਤਰੀ ਦੇ ਕਰਾਚੀ ਸਾਹਿਤ ਮਹਾਉਤਸਵ 'ਚ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਰਾਜਧਾਨੀ ਦੇ ਨਿਜ਼ਾਮੂਦੀਨ ਥਾਣੇ 'ਚ ਸ਼ਿਕਾਇਤ ਦਰਜ ਕਰਾਈ ਹੈ।
ਬੀਤੀ 12 ਫਰਵਰੀ ਨੂੰ ਉਪਰੋਕਤ ਮਹਾ ਉਤਸਵ ਵਿਚ ਅਈਅਰ ਨੇ ਕਿਹਾ ਸੀ ਕਿ ਪਾਕਿਸਤਾਨ ਗੱਲਬਾਤ ਰਾਹੀਂ (ਭਾਰਤ ਦੇ ਨਾਲ) ਸਾਰੇ ਮੁੱਦਿਆਂ ਦਾ ਹੱਲ ਚਾਹੁੰਦਾ ਹੈ ਅਤੇ ਗੁਆਂਢੀ ਦੇਸ਼ ਆਪਣੀ ਇਸ ਨੀਤੀ 'ਤੇ ਅਟੱਲ ਹੈ, ਇਸ ਦਾ ਮੈਨੂੰ ਮਾਣ ਹੈ ਪਰ ਭਾਰਤ ਸਰਕਾਰ ਇਸ ਨੀਤੀ ਦੀ ਪਾਲਣਾ ਨਹੀਂ ਕਰ ਰਹੀ, ਇਸ ਦਾ ਮੈਨੂੰ ਬਹੁਤ ਜ਼ਿਆਦਾ ਦੁਖ ਹੈ।
ਕਾਂਗਰਸ ਦੇ ਮੁਅੱਤਲ ਆਗੂ ਨੇ ਕਿਹਾ ਸੀ ਕਿ ਦੋਵਾਂ ਵਿਚਾਲੇ ਕਸ਼ਮੀਰ ਅਤੇ ਅੱਤਵਾਦ ਦੋ ਮੁੱਖ ਮੁੱਦੇ ਹਨ ਅਤੇ ਇਨ੍ਹਾਂ ਦਾ ਹੱਲ ਕੱਢਣ ਦੀ ਲੋੜ ਹੈ। ਯਾਦ ਰਹੇ ਕਿ ਕਾਂਗਰਸ ਨੇ ਪਿਛਲੇ ਸਾਲ 7 ਦਸੰਬਰ ਦੀ ਰਾਤ ਅਈਅਰ ਨੂੰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਮੁਅੱਤਲ ਕਰ ਦਿੱਤਾ ਸੀ, ਜਦੋਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ 'ਨੀਚ ਆਦਮੀ' ਕਿਹਾ ਸੀ।


Related News