ਚੋਣਾਂ ਤੋਂ ਘਬਰਾ ਰਹੀ ਭਾਜਪਾ- ਸ਼ਿਵ ਸੈਨਾ

Friday, Feb 16, 2018 - 10:00 AM (IST)

ਨਵੀਂ ਦਿੱਲੀ— ਕਥਿਤ ਤੌਰ 'ਤੇ ਮਾਸਾਹਾਰ ਖਾਣਾ ਖਾਣ ਮਗਰੋਂ ਮੰਦਰ ਜਾਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਕਰਨਾਟਕ ਦੇ ਭਾਜਪਾ ਮੁਖੀ. ਬੀ. ਐੱਸ. ਯੇਦੀਯੁਰੱਪਾ ਦੀ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਚਰਚਾ ਕਰਨੀ ਭਾਜਪਾ ਦੀ ਘਬਰਾਹਟ ਅਤੇ ਬੀਮਾਰ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੀ ਇਕ ਸੰਪਾਦਕੀ 'ਚ ਕਿਹਾ, ''ਕਾਂਗਰਸ ਪ੍ਰਧਾਨ ਗਾਂਧੀ ਨੇ ਗੁਜਰਾਤ 'ਚ ਭਾਜਪਾ ਪਰਿਵਾਰ ਦੀ ਨੀਂਦ ਉਡਾ ਦਿੱਤੀ। ਅਜਿਹਾ ਜਾਪਦਾ ਹੈ ਕਿ ਕਰਨਾਟਕ (ਵਿਧਾਨ ਸਭਾ ਚੋਣਾਂ) 'ਚ ਵੀ ਇਹੀ ਹੋਣ ਵਾਲਾ ਹੈ। ਰਾਹੁਲ ਗਾਂਧੀ ਗੁਜਰਾਤ  ਵਿਚ ਕਈ ਮੰਦਰਾਂ 'ਚ ਗਏ ਸਨ। ਉਥੇ ਪੂਜਾ-ਅਰਚਨਾ ਕੀਤੀ ਸੀ।''


Related News