ਜਿਨ੍ਹਾਂ ਨੇ ਕੀਤਾ ਸੁਸ਼ਮਾ ਸਵਰਾਜ ਨੂੰ ਟ੍ਰੋਲ ਉਨ੍ਹਾਂ ਨੂੰ ਫੋਲੋ ਕਰਦੇ ਹਨ 41 BJP ਸੰਸਦ ਮੈਂਬਰ

06/26/2018 11:27:55 AM

ਨਵੀਂ ਦਿੱਲੀ— ਮੁਸਲਿਮ ਹਿੰਦੂ ਜੋੜੇ ਦੇ ਪਾਸਪੋਰਟ ਨੂੰ ਲੈ ਕੇ ਵਿਵਾਦ 'ਤੇ ਸੁਸ਼ਮਾ ਸਵਰਾਜ ਨੂੰ ਟ੍ਰੋਲ ਕੀਤਾ ਗਿਆ। ਕਈ ਲੋਕਾਂ ਨੇ ਸੁਸ਼ਮਾ ਦਾ ਸਮਰਥਨ ਵੀ ਕੀਤਾ। ਇੱਥੋਂ ਤੱਕ ਕਿ ਵਿਰੋਧੀ ਪਾਰਟੀ ਕਾਂਗਰਸ ਵੀ ਸੁਸ਼ਮਾ ਸਵਰਾਜ ਦੇ ਸਮਰਥਨ 'ਚ ਖੜ੍ਹੀ ਹੋ ਗਈ ਪਰ ਸੁਸ਼ਮਾ ਸਵਰਾਜ ਨੇ ਟ੍ਰੋਲ ਕਰਨ ਵਾਲਿਆਂ 'ਤੇ ਜ਼ਬਰਦਸਤ ਹਮਲਾ ਬੋਲਿਆ ਹੈ। ਸੁਸ਼ਮਾ ਸਵਰਾਜ ਵੱਖ-ਵੱਖ ਧਰਮ ਦੇ ਜੋੜੇ ਨੂੰ ਪਾਸਪੋਰਟ ਅਪਲਾਈ ਕਰਨ ਵਾਲੇ ਫੈਸਲੇ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। 
ਜਾਣਕਾਰੀ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਜਿਨ੍ਹਾਂ ਟਵਿੱਟਰ ਅਕਾਊਂਟਸ ਨਾਲ ਸੁਸ਼ਮਾ ਸਵਰਾਜ ਨੂੰ ਟ੍ਰੋਲ ਕੀਤਾ ਗਿਆ ਸੀ ਉਨ੍ਹਾਂ ਦੇ 41 ਬੀ.ਜੇ.ਪੀ ਸੰਸਦ ਮੈਂਬਰ ਫੋਲੋਅਰਜ਼ ਹਨ। ਉਨ੍ਹਾਂ 'ਚ ਕੁਝ ਕੇਂਦਰੀ ਮੰਤਰੀ ਅਤੇ ਕੁਝ ਲੋਕਸਭਾ ਦੇ ਸੰਸਦ ਮੈਂਬਰ ਹਨ। 
ਪ੍ਰਧਾਨਮੰਤਰੀ ਨਰਿੰਦਰ ਮੋਦੀ ਖੁਦ ਅਜਿਹੇ 8 ਅਕਾਊਂਟਸ ਨੂੰ ਫੋਲੋ ਕਰਦੇ ਹਨ। ਅਜਿਹਾ ਨਹੀਂ ਹੈ ਕਿ ਕੈਬਨਿਟ ਮੰਤਰੀ ਅਤੇ ਬੀ.ਜੇ.ਪੀ ਸੰਸਦ ਮੈਂਬਰ ਵਿਦੇਸ਼ ਮੰਤਰੀ ਖਿਲਾਫ ਕੀਤੇ ਗਏ ਇਨ੍ਹਾਂ ਟਵੀਟਸ ਦਾ ਸਮਰਥਨ ਕਰਦੇ ਹਨ।