ਮੋਦੀ ਨੇ ਜਿਨ੍ਹਾਂ ਸੀਟਾਂ ''ਤੇ ਕੀਤਾ ਪ੍ਰਚਾਰ, ਉਥੋਂ ਮਿਲੀ ਭਾਜਪਾ ਨੂੰ ਹਾਰ

12/12/2018 12:59:15 AM

ਰਾਏਪੁਰ— ਪ੍ਰਧਾਨ ਮੰਤਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਨੇ ਛੱਤੀਸਗੜ੍ਹ 'ਚ ਜਿਨ੍ਹਾਂ ਚਾਰ ਸੀਟਾਂ 'ਤੇ ਚੋਣ ਸਭਾ ਕੀਤੀ, ਉਥੋਂ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪੀ.ਐੱਮ. ਮੋਦੀ ਨੇ ਸੂਬੇ 'ਚ ਚਾਰ ਚੋਣ ਸਭਾਵਾਂ ਜਗਦਲਪੁਰ, ਬਿਲਾਸਪੁਰ, ਅੰਬਿਕਾਪੁਰ ਤੇ ਮਹਾਸਮੁੰਦ 'ਚ ਕੀਤੀ ਸੀ। ਇਨ੍ਹਾਂ ਸਭਾਵਾਂ 'ਚ ਉਨ੍ਹਾਂ ਨੂੰ ਸੁਣਨ ਲਈ ਕਾਫੀ ਗਿਣਤੀ 'ਚ ਭੀੜ੍ਹ ਇਕੱਠੀ ਹੋਈ ਪਰ ਨਤੀਜੇ ਵਜੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਗਦਲਪੁਰ ਸੀਟ 'ਤੇ ਕਾਂਗਰਸ ਦੇ ਰੇਖਚੰਦਰ ਜੈਨ ਨੇ ਭਾਜਪਾ ਦੇ ਸੰਤੋਸ਼ ਬਾਫਨਾ ਨੂੰ ਕਰਾਰੀ ਹਾਰ ਦਿੱਤੀ। ਬਿਲਾਸਪੁਰ ਸੀਟ 'ਤੇ ਕਾਂਗਰਸ ਦੇ ਸ਼ੈਲੇਸ਼ ਪਾਂਡੇ ਨੇ ਭਾਜਪਾ ਦੇ ਅਮਰ ਅਗਰਵਾਲ ਨੂੰ, ਅੰਬਿਕਾਪੁਰ ਸੀਟ 'ਤੇ ਕਾਂਗਰਸ ਦੇ ਟੀ.ਐੱਸ. ਸਿੰਘਦੇਵ ਨੇ ਭਾਜਪਾ ਦੇ ਅਨੁਰਾਗ ਸਿੰਘਦੇਵ ਤੇ ਮਹਾਸਮੁੰਦ ਸੀਟ 'ਤੇ ਕਾਂਗਰਸ ਦੇ ਵਿਨੋਦ ਚੰਦਰਾਕਰ ਨੇ ਭਾਜਪਾ ਦੇ ਪੂਨਮ ਚੰਦਰਾਕਰ ਨੂੰ ਹਾਰ ਦਿੱਤੀ।

Inder Prajapati

This news is Content Editor Inder Prajapati