ਭਾਜਪਾ-ਕਾਂਗਰਸ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫਾ

01/19/2018 6:26:06 PM

ਨੈਸ਼ਨਲ ਡੈਸਕ— ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋਣਾ ਨਿਸ਼ਚਿਤ ਹੈ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਇਨ੍ਹਾਂ 20 ਵਿਧਾਇਕਾਂ ਨੂੰ ਅਯੋਗਤਾ ਦੀ ਸਿਫਾਰਿਸ਼ ਕੀਤੀ ਹੈ। ਚੋਣ ਕਮਿਸ਼ਨ ਦਾ ਇਹ ਫੈਸਲਾ ਰਾਸ਼ਟਰਪਤੀ ਦਫ਼ਤਰ ਨੂੰ ਭੇਜਿਆ ਜਾਵੇਗਾ, ਨਾਲ ਹੀ ਇਸ ਫੈਸਲੇ 'ਤੇ ਆਖਿਰੀ ਮੁਹਰ ਲਗਾਈ ਜਾਵੇਗੀ।
ਕਪਿਲ ਮਿਸ਼ਰਾ ਨੇ ਕੱਸਿਆ ਨਿਸ਼ਾਨਾ
ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਸੀ.ਐੈੱਮ. ਨੂੰ ਹੁਣ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣਾ ਚਾਹੀਦਾ ਅਤੇ ਇਸ ਅਹੁੱਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਹ ਦਿੱਲੀ ਕਾਂਗਰਸ ਨੇ ਵੀ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕਾਂਗਰਸ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਮੁਖਰਜੀ ਨੇ ਵੀ ਕੇਜਰੀਵਾਲ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਆਪ ਦੇ ਬਾਗੀ ਨੇਤਾ ਕਪਿਲ ਮਿਸ਼ਰਾ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ ਕਿ ਪੈਸੇ ਦੇ ਲਾਲਚ 'ਚ ਅੰਨ੍ਹੇ ਹੋ ਚੁੱਕੇ ਹਨ। ਸਿਰਫ ਇਕ ਆਦਮੀ ਦੇ ਚੱਕਰ 'ਚ ਪੂਰੀ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਅਤੇ ਆਪ ਵਿਧਾਇਕਾਂ ਦੇ ਮੈਂਬਰਾਂ 'ਤੇ ਖਤਰਾ ਮੰਡਰਾ ਰਿਹਾ ਹੈ।
ਅਜੇ ਮਾਕਨ ਨੇ ਕੀਤੀ ਮੰਗ
ਦੱਸਣਾ ਚਾਹੁੰਦੇ ਹਾਂ ਕਿ ਇਸ ਮਾਮਲੇ 'ਚ ਦਿੱਲੀ ਪ੍ਰਦੇਸ਼ ਕਾਂਗਰਸ ਦੇ ਅਧਿਕਾਰੀ ਅਜੇ ਮਾਕਨ ਨੇ ਪਿਛਲੇ ਵੀਰਵਾਰ ਨੂੰ ਚੋਣ ਕਮਿਸ਼ਨਰ ਅਚਲ ਕੁਮਾਰ ਜਯੋਤੀ ਨਾਲ ਮੁਲਾਕਾਤ ਕੀਤੀ ਸੀ ਅਤੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਕਥਿਤ ਰੂਪ 'ਚ ਸੰਸਦੀ ਸਕੱਤਰ ਦੇ ਲਾਭ ਦੇ ਅਹੁੱਦੇ 'ਤੇ ਕਬਜ਼ਾ ਰਹਿਣ ਕਾਰਨ ਜਲਦੀ ਤੋਂ ਜਲਦੀ ਅਯੋਗ ਦੱਸਿਆ ਸੀ। ਕਾਂਗਰਸ ਨੇ ਇਸ ਮਾਮਲੇ 'ਚ ਦੇਰੀ ਨੂੰ ਲੈ ਕੇ ਸੀ.ਈ.ਸੀ. ਨੂੰ ਜਾਣੂ ਕਰਵਾਇਆ ਕਿਉਂਕਿ ਇਹ ਮਾਮਲਾ ਮਈ 2015 ਦਾ ਹੈ। ਅਜੇ ਮਾਕਨ ਨੇ ਇਸ ਸੰਬੰਧ 'ਚ ਸੀ.ਈ.ਸੀ. ਏਕੇ ਜਯੋਤੀ ਨੂੰ ਇਕ ਮੈਮੋਰੰਡਮ ਵੀ ਭੇਜਿਆ ਸੀ।