ਭਾਜਪਾ ਉਮੀਦਵਾਰ ਭਾਰਤੀ ਘੋਸ਼ ਦੇ ਕਾਫਲੇ ''ਤੇ ਹਮਲਾ, ਕੀਤੀ ਬਦਤਮੀਜ਼ੀ

05/12/2019 2:22:14 PM

ਪੱਛਮੀ ਬੰਗਾਲ— ਪੱਛਮੀ ਬੰਗਾਲ ਦੀ ਘਾਟਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਅਤੇ ਭਾਰਤੀ ਪੁਲਸ ਸੇਵਾ ਦੀ ਸਾਬਕਾ ਅਫ਼ਸਰ (ਆਈ.ਪੀ.ਐੱਸ.) ਭਾਰਤੀ ਘੋਸ਼ ਐਤਵਾਰ ਸਵੇਰੇ ਆਪਣੇ ਨਾਲ ਹੋਏ ਗਲਤ ਵਤੀਰੇ ਨੂੰ ਬਿਆਨ ਕਰਦੇ ਹੋਏ ਰੋ ਪਈ। ਉਨ੍ਹਾਂ ਨੇ ਰੋਂਦੇ ਹੋਏ ਦੋਸ਼ ਲਗਾਇਆ ਕਿ ਮੈਂ ਆਪਣੇ ਲੋਕ ਸਭਾ ਖੇਤਰ ਘਾਟਲ ਦੇ ਇਕ ਵੋਟਿੰਗ ਕੇਂਦਰ ਗਈ ਸੀ, ਜਿੱਥੇ ਤ੍ਰਿਣਮੂਲ ਕਾਂਗਰਸ ਦੀਆਂ ਕੁਝ ਮਹਿਲਾ ਸਮਰਥਕਾਂ ਨੇ ਮੇਰੇ ਨਾਲ ਗਲਤ ਵਤੀਰਾ ਕੀਤਾ ਅਤੇ ਧੱਕਾਮੁੱਕੀ ਕਰਨ ਲੱਗੀਆਂ। ਉਨ੍ਹਾਂ ਨੇ ਕਿਹਾ,''ਮੈਂ ਇਕ ਉਮੀਦਵਾਰ ਹਾਂ। ਮੇਰੇ ਨਾਲ ਜ਼ਬਰਦਸਤੀ ਧੁੱਕਾਮੁੱਕੀ ਕੀਤੀ ਗਈ ਅਤੇ ਗਲਤ ਵਤੀਰਾ ਕੀਤਾ ਗਿਆ।'' ਉਨ੍ਹਾਂ ਨੇ ਕਿਹਾ ਕਿ ਪੱਛਮੀ ਮੇਦਿਨੀਪੁਰ ਜ਼ਿਲੇ ਦੇ ਚੰਦਖਾਲੀ 'ਚ ਉਨ੍ਹਾਂ ਦੇ ਪੋਲਿੰਗ ਏਜੰਟ ਨੂੰ ਵੋਟਿੰਗ ਕੇਂਦਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇਹ ਦੱਸਦੇ ਹੋਏ ਭਾਰਤੀ ਘੋਸ਼ ਨੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।PunjabKesariਭਾਰਤੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਮੈਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ। ਉਹ ਖੇਤਰ 'ਚ ਵੋਟਿੰਗ ਨਹੀਂ ਹੋਣ ਦੇਣਾ ਚਾਹੁੰਦੇ। ਮੇਰੇ ਨਾਲ ਗਲਤ ਵਤੀਰਾ ਕਰਨ ਵਾਲੀਆਂ ਔਰਤਾਂ ਤ੍ਰਿਣਮੂਲ ਕਾਂਗਰਸ ਦੀਆਂ ਹੀ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ। ਟੀ.ਐੱਮ.ਸੀ. ਵਰਕਰਾਂ ਨੇ ਭਾਰਤੀ ਘੋਸ਼ ਦੀ ਗੱਡੀ 'ਤੇ ਵੀ ਹਮਲਾ ਕਰ ਦਿੱਤਾ।ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਪੁਲਸ ਵੀ ਚੁੱਪ ਕੇ ਤਮਾਸ਼ਾ ਦੇਖ ਰਹੀ ਸੀ। ਕਿਸੇ ਮਹਿਲਾ ਪੁਲਸ ਅਧਿਕਾਰੀ ਨੂੰ ਇਹ ਸਭ ਰੋਕਣ ਲਈ ਨਹੀਂ ਬੁਲਾਇਆ ਗਿਆ। ਇਸ ਪੂਰੇ ਮਾਮਲੇ ਨੂੰ ਲੈ ਕੇ ਵੋਟਿੰਗ ਕੇਂਦਰ 'ਤੇ ਤਾਇਨਾਤ ਕੇਂਦਰੀ ਫੋਰਸ ਦੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਭਾਰਤੀ ਘੋਸ਼ ਨਾਲ ਉਲਝਣ ਵਾਲੀਆਂ ਸਾਰੀਆਂ ਔਰਤਾਂ ਸਨ ਅਤੇ ਉੱਥੇ ਕੋਈ ਮਹਿਲਾ ਪੁਲਸ ਕਰਮਚਾਰੀ ਨਹੀਂ ਸੀ, ਇਸ ਲਈ ਉਹ ਕੁਝ ਨਹੀਂ ਕਰ ਸਕਦੇ ਹਨ।PunjabKesari


DIsha

Content Editor

Related News