ਪਾਕਿ ਧਰਮ ਪਰਿਵਰਤਨ ਮਾਮਲਾ : ਬੀਜੇਪੀ ਦੇ ਸਿੱਖ ਨੇਤਾਵਾਂ ਦਾ ਡੈਲੀਗੇਸ਼ਨ ਵਿਦੇਸ਼ ਸੂਬਾ ਮੰਤਰੀ ਨਾਲ ਕਰੇਗਾ ਮੁਲਾਕਾਤ

Monday, Sep 02, 2019 - 07:00 PM (IST)

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਦੇ ਸਿੱਖ ਨੇਤਾਵਾਂ ਦਾ ਇਕ ਦਲ ਬੀਜੇਪੀ ਦੇ ਰਾਸ਼ਟਰੀ ਸਕੱਤਰ ਆਰ.ਪੀ. ਸਿੰਘ ਦੀ ਅਗਵਾਈ ’ਚ ਵਿਦੇਸ਼ ਸੂਬਾ ਮੰਤਰੀ ਵੀ. ਮੁਰਲੀ ਧਰਨ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰੇਗਾ। ਬੀਜੇਪੀ ਸੰਸਦ ਮੈਂਬਰਾਂ ਦਾ ਇਹ ਦਲ ਪਾਕਿਸਤਾਨ ’ਚ ਸਿੱਖ ਲੜਕੀਆਂ ਦੇ ਜ਼ਬਰਨ ਧਰਮ ਪਰਿਵਰਤਨ ਮਾਮਲੇ ਦੇ ਮੁੱਦੇ ਨੂੰ ਚੁੱਕੇਗਾ। ਦਿੱਲੀ ’ਚ ਸਿੱਖ ਸੰਗਠਨ ਸੜਕਾਂ ’ਤੇ ਉਤਰ ਆਏ ਹਨ। ਪਾਕਿਸਤਾਨ ’ਚ ਸਿੱਖ ਲੜਕੀ ਦੇ ਅਗਵਾ ਤੇ ਧਰਮ ਪਰਿਵਰਤਨ ਨਾਲ ਲੋਕ ਨਾਰਾਜ਼ ਹਨ। ਸਿੱਖ ਸੰਗਠਨਾਂ ਨੇ ਸੋਮਵਾਰ ਨੂੰ ਪਾਕਿਸਤਾਨੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਨੇ ਵਿਦੇਸ਼ ਮੰਤਰਾਲਾ ਤੋਂ ਦਖਲ ਦੇਣ ਦੀ ਮੰਗ ਕੀਤੀ ਸੀ ਤੇ ਅੱਜ ਸੜਕਾਂ ’ਤੇ ਸਿੱਖ ਸੰਗਠਨ ਦੇ ਵਰਕਰਾਂ ਨੇ ਜਮ ਕੇ ਹੰਗਾਮਾ ਕੀਤਾ।   


Inder Prajapati

Content Editor

Related News