ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਸੰਬੰਧੀ ਹੋਵੇ ਨਿਰਪੱਖ ਜਾਂਚ: ਮਹਿਤਾਬ

07/03/2019 4:13:14 PM

ਨਵੀਂ ਦਿੱਲੀ—ਬੀਜੂ ਜਨਤਾ ਦਲ (ਬੀਜਦ) ਦੇ ਸੰਸਦ ਮੈਂਬਰ ਬੀ. ਮਹਿਤਾਬ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਕਿਹਾ ਹੈ ਕਿ ਸਰਕਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਰਹੱਸਮਈ ਮੌਤ ਸੰਬੰਧੀ ਜਾਂਚ ਕਰਾਉਣੀ ਚਾਹੀਦੀ ਹੈ, ਕਿਉਂਕਿ ਇਸ ਮੰਗ ਨੂੰ ਲੈ ਕੇ ਅਤੀਤ 'ਚ ਪੱਛਮੀ ਬੰਗਾਲ ਦੀ ਵਿਧਾਨ ਸਭਾ 'ਚ ਇੱਕ ਪ੍ਰਸਤਾਵ ਪਾਸ ਕੀਤਾ ਸੀ। ਸਦਨ 'ਚ ਸਿਫਰ ਕਾਲ ਦੌਰਾਨ ਮਹਿਤਾਬ ਨੇ ਮੁਖਰਜੀ ਦੀ ਮੌਤ ਦੀ ਜਾਂਚ ਦੀ ਮੰਗ ਚੁੱਕੀ ਹੈ। ਇਸ 'ਤੇ ਭਾਜਪਾ ਦੇ ਮੈਂਬਰਾਂ ਨੇ ਮੇਜ਼ਾਂ 'ਤੇ ਹੱਥ ਮਾਰਿਆ ਅਤੇ ਕਈ ਮੈਂਬਰਾਂ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਵੀ ਸੁਣਿਆ ਗਿਆ। 

ਮਹਿਤਾਬ ਨੇ ਕਿਹਾ ਹੈ ਕਿ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਅਤੇ ਆਪਣੇ ਸਮੇਂ ਦੇ ਮਸ਼ਹੂਰ ਨੇਤਾ ਰਹੇ ਮੁਖਰਜੀ ਦੀ ਰਹੱਸਮਈ ਮੌਤ ਸੰਬੰਧੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਪੱਛਮੀ ਬੰਗਾਲ ਵਿਧਾਨ ਸਭਾ ਨੇ ਇੱਕ ਪ੍ਰਸਤਾਵ ਪਾਸ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਸੰਬੰਧੀ ਜਾਂਚ ਕਰਵਾਈ ਗਈ ਅਤੇ ਇਸੇ ਤਰ੍ਹਾਂ ਮੁਖਰਜੀ ਦੀ ਮੌਤ ਦੀ ਵੀ ਜਾਂਚ ਹੋਣੀ ਚਾਹੀਦੀ। ਮੌਜੂਦਾ ਸਰਕਾਰ ਨੂੰ ਇਹ ਜਾਂਚ ਕਰਵਾਉਣੀ ਚਾਹੀਦੀ। ਮੁਖਰਜੀ ਦੀ 23 ਜੂਨ 1953 ਨੂੰ ਰਹੱਸਮਈ ਪ੍ਰਸਥਿਤੀਆਂ 'ਚ ਜੰਮੂ-ਕਸ਼ਮੀਰ 'ਚ ਮੌਤ ਹੋ ਗਈ ਸੀ।

Iqbalkaur

This news is Content Editor Iqbalkaur