ਜਨਮ ਦਿਨ ਸਪੈਸ਼ਲ : ਮਨਮੋਹਨ ਹੀ ਲੈ ਕੇ ਆਏ ਸਨ ਦੇਸ਼ 'ਚ ਆਰਥਿਕ ਉਦਾਰੀਕਰਨ ਦਾ ਦੌਰ

09/26/2019 9:49:24 AM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਯਾਨੀ 26 ਸਤੰਬਰ ਨੂੰ ਜਨਮ ਦਿਨ ਹੈ। ਦੇਸ਼ 'ਚ ਆਰਥਿਕ ਸੁਧਾਰਾਂ ਦਾ ਸੂਤਰਧਾਰ ਮੰਨੇ ਜਾਣ ਵਾਲੇ ਮਨਮੋਹਨ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ 'ਚ ਹੋਇਆ ਸੀ। ਮਨਮੋਹਨ ਸਿੰਘ 2004 ਤੋਂ 20014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। 10 ਸਾਲ ਦੇ ਕਾਰਜਕਾਲ ਦੌਰਾਨ ਮਨਮੋਹਨ ਸਿੰਘ ਦੀ ਚੁੱਪੀ 'ਤੇ ਕਈ ਸਵਾਲ ਉੱਠੇ ਪਰ ਇਹੀ ਸਾਦਗੀ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਵੀ ਰਹੀ।

1991 ਤੋਂ ਬਾਅਦ ਗਲੋਬਲ ਬਣਿਆ ਭਾਰਤ
1991 'ਚ ਜਦੋਂ ਭਾਰਤ ਨੂੰ ਦੁਨੀਆ ਦੇ ਬਾਜ਼ਾਰ 'ਚ ਖੋਲ੍ਹਿਆ ਗਿਆ ਤਾਂ ਮਨਮੋਹਨ ਸਿੰਘ ਹੀ ਦੇਸ਼ ਦੇ ਵਿੱਤ ਮੰਤਰੀ ਸਨ। ਦੇਸ਼ 'ਚ ਆਰਥਿਕ ਕ੍ਰਾਂਤੀ ਅਤੇ ਗਲੋਬਲਾਈਜੇਸ਼ਨ ਦੀ ਸ਼ੁਰੂਆਤ ਇਨ੍ਹਾਂ ਨੇ ਹੀ ਕੀਤੀ ਸੀ। ਇਸ ਤੋਂ  ਬਾਅਦ ਪੀ.ਐੱਮ. ਰਹਿੰਦੇ ਹੋਏ ਮਨਰੇਗਾ ਦੀ ਸ਼ੁਰੂਆਤ ਵੀ ਇਕ ਵੱਡਾ ਫੈਸਲਾ ਰਿਹਾ, ਮਨਰੇਗਾ ਕਾਰਨ ਕਈ ਗਰੀਬ ਲੋਕਾਂ ਨੂੰ ਰੋਜ਼ਗਾਰ ਮਿਲ ਸਕਿਆ।

ਆਰਥਿਕ ਸੁਧਾਰਾਂ 'ਚ ਰਹੇ ਮੌਜੂਦ
1- ਸਾਲ 1971 'ਚ ਮਨਮੋਹਨ ਸਿੰਘ ਵਪਾਰਕ ਮੰਤਰਾਲੇ 'ਚ ਆਰਥਿਕ ਸਲਾਹਕਾਰ ਦੇ ਰੂਪ 'ਚ ਭਾਰਤ ਸਰਕਾਰ 'ਚ ਸ਼ਾਮਲ ਹੋਏ। ਇਸ ਦੇ ਤੁਰੰਤ ਬਾਅਦ ਸਾਲ 1972 'ਚ ਵਿੱਤ ਮੰਤਰਾਲੇ 'ਚ ਮੁੱਖ ਆਰਥਿਕ ਸਲਾਹਕਾਰ ਦੇ ਰੂਪ 'ਚ ਉਨ੍ਹਾਂ ਦੀ ਨਿਯੁਕਤੀ ਹੋਈ।
2- ਮਨਮੋਹਨ ਸਿੰਘ ਨੇ ਜਿਨ੍ਹਾਂ ਸਰਕਾਰੀ ਅਹੁਦਿਆਂ 'ਤੇ ਕੰਮ ਕੀਤਾ ਉਹ ਹਨ, ਵਿੱਤ ਮੰਤਰਾਲੇ 'ਚ ਸਕੱਤਰ, ਯੋਜਨਾ ਕਮਿਸ਼ਨ 'ਚ ਉੱਪ ਪ੍ਰਧਾਨ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਪ੍ਰਧਾਨ ਮੰਤਰੀ ਦੇ ਸਲਾਹਕਾਰ ਅਨੁਦਾਨ (ਗਰਾਂਟ) ਕਮਿਸ਼ਨ ਦੇ ਪ੍ਰਧਾਨ।
3- ਸੁਤੰਤਰ ਭਾਰਤ ਦੇ ਆਰਥਿਕ ਇਤਿਹਾਸ 'ਚ ਮੋੜ ਉਦੋਂ ਆਇਆ, ਜਦੋਂ ਮਨਮੋਹਨ ਸਿੰਘ ਨੇ ਸਾਲ 1991 ਤੋਂ 1996 ਤੱਕ ਦੀ ਮਿਆਦ 'ਚ ਭਾਰਤ ਦੇ ਵਿੱਤ ਮੰਤਰੀ ਦੇ ਰੂਪ 'ਚ ਕੰਮ ਕੀਤਾ। ਆਰਥਿਕ ਸੁਧਾਰਾਂ ਦੀ ਇਕ ਵਿਆਪਕ ਨੀਤੀ ਨਾਲ ਪਛਾਣ ਕਰਵਾਉਣ 'ਚ ਉਨ੍ਹਾਂ ਦੀ ਭੂਮਿਕਾ ਹੁਣ ਵਿਸ਼ਵਵਿਆਪੀ ਰੂਪ ਨਾਲ ਜਾਣੀ ਜਾਂਦੀ ਹੈ।
4- ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਤਕ ਜੀਵਨ 'ਚ ਪ੍ਰਦਾਨ ਕੀਤੇ ਗਏ ਕਈ ਪੁਰਸਕਾਰਾਂ ਅਤੇ ਸਨਮਾਨਾਂ 'ਚ ਭਾਰਤ ਦਾ ਦੂਜਾ ਸਰਵਉੱਚ ਸਿਵਲੀਅਨ ਸਨਮਾਨ, ਪਦਮ ਵਿਭੂਸ਼ਣ ਭਾਰਤੀ ਵਿਗਿਆਨ ਕਾਂਗਰਸ ਦਾ ਜਵਾਹਰਲਾਲ ਨਹਿਰੂ ਜਨਮ ਸ਼ਤਾਬਦੀ ਪੁਰਸਕਾਰ (1995), ਸਾਲ ਦੇ ਵਿੱਤ ਮੰਤਰੀ ਲਈ ਏਸ਼ੀਆ ਮਨੀ ਐਵਾਰਟ (1993 ਅਤੇ 1994), ਸਾਲ ਦੇ ਵਿੱਤ ਮੰਤਰੀ ਦਾ ਯੂਰੋ ਮਨੀ ਐਵਾਰਟ (1993) ਕੈਂਬ੍ਰਿਜ ਯੂਨੀਵਰਸਿਟੀ ਦਾ ਏਡਮ ਸਮਿਥ ਪੁਰਸਕਾਰ (1956) ਅਤੇ ਕੈਂਬ੍ਰਿਜ 'ਚ ਸੇਂਟ ਜਾਨਸ ਕਾਲਜ 'ਚ ਵਿਸ਼ੇਸ਼ ਕੰਮ ਲਈ ਰਾਈਟਸ ਪੁਰਸਕਾਰ (1995) ਮੁਖੀ ਸਨ।
5- ਆਪਣੇ ਸਿਆਸੀ ਜੀਵਨ 'ਚ ਮਨਮੋਹਨ ਸਿੰਘ ਸਾਲ 1991 ਤੋਂ ਭਾਰਤ ਦੇ ਸੰਸਦ ਦੇ ਉੱਪਰੀ ਸਦਨ (ਰਾਜ ਸਭਾ) ਦੇ ਮੈਂਬਰ ਰਹੇ ਹਨ, ਜਿੱਥੇ ਉਹ ਸਾਲ 1998 ਅਤੇ 2004 ਦੌਰਾਨ ਵਿਰੋਧੀ ਧਿਰ ਦੇ ਨੇਤਾ ਸਨ।


DIsha

Content Editor

Related News