Birthday special:ਦਾਮੋਦਰ ਮੋਦੀ ਤੋਂ ਲੈ ਕੇ ਪੀ.ਐੱਮ. ਬਣਨ ਤਕ ਦਾ ਸਫਰ

09/17/2017 1:43:46 AM

ਨਵੀਂ ਦਿੱਲੀ—ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਣ ਨਹੀਂ ਜਾਣਦਾ। ਅੱਜ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਇਸ ਨਾਮ ਦੀ ਜੈ-ਜੈਕਾਰ ਹੋ ਰਹੀ ਹੈ। ਦੇਸ਼ 'ਚ ਰਾਜਨੀਤੀ ਦੇ ਧਨੀ ਮੋਦੀ ਇਕ ਅਜਿਹੇ ਪੀ.ਐੱਮ. ਹਨ ਜਿਨ੍ਹਾਂ ਦੇ ਸਾਹਮਣੇ ਸਾਰੀਆਂ ਮੁਸੀਬਤਾਂ ਕਮਜ਼ੋਰ ਪੈ ਜਾਂਦੀਆਂ ਹਨ। ਉਹ ਇਕ ਚੰਗੇ ਸਪੀਕਰ ਦੇ ਨਾਲ-ਨਾਲ ਕਈ ਗੁਣਾ ਦੇ ਧਨੀ ਹਨ ਉਹ ਬਿਨਾ ਕਿਸੇ ਮਦਦ ਦੇ ਲੰਬੇ ਸਮੇਂ ਤਕ ਭਾਸ਼ਣ ਦੇਣ ਦੀ ਸਮਰੱਥਾ ਰੱਖਦੇ ਹਨ।
ਪੀ.ਐੱਮ. ਮੋਦੀ ਨੇ ਆਪਣੇ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਭਰਾ ਦੇ ਨਾਲ ਰੇਲਵੇ ਸਟੇਸ਼ਨ 'ਤੇ ਚਾਹ ਵੇਚ ਕੇ ਕੀਤੀ ਸੀ। ਇਕ ਚਾਹ ਵੇਚਣ ਵਾਲਾ ਕਦੀ ਦੇਸ਼ ਦਾ ਪੀ.ਐੱਮ. ਬਣੇਗਾ ਇਹ ਕਿਸੇ ਨੇ ਨਹੀਂ ਸੋਚਿਆ ਸੀ ਪਰ ਮੋਦੀ ਆਉਣ ਵਾਲੀਆਂ ਕਈ ਸਦੀਆਂ ਲਈ ਇਕ ਮਿਸਾਲ ਹਨ। ਕਈ ਲੋਕਾਂ ਦੇ ਮਨ 'ਚ ਇਹ ਸਵਾਲ ਵੀ ਉੱਠਦੇ ਹਨ ਕਿ ਆਖਰ ਇਕ ਚਾਹ ਵੇਚਣ ਵਾਲਾ ਦੇਸ਼ ਦਾ ਪੀ.ਐੱਮ. ਕਿਵੇਂ ਬਣ ਗਿਆ। 
ਆਓ ਜਾਣਦੇ ਹਾਂ ਮੋਦੀ ਦੇ ਬਚਪਨ ਤੋਂ ਲੈ ਕੇ ਪੀ.ਐੱਮ. ਬਣਨ ਤਕ ਦਾ ਸਫਰ—
1958 'ਚ ਚੁੱਕੀ ਸੀ ਬਾਲ ਸਵੇਸੇਵਕ ਦੀ ਸਹੁੰ


ਨਰਿਦੰਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ ਵਡਨਗਰ 'ਚ ਦਾਮੋਦਾਰ ਦਾਸ ਮੂਲਚੰਦ ਮੋਦੀ ਅਤੇ ਹੀਰਾਬੇਨ ਦੇ ਘਰ ਹੋਇਆ। ਉਹ ਵਡਨਗਰ ਦੇ ਭਗਵਤਚਾਰਿਆ ਨਾਰਾਇਨਚਾਰੀਆ ਸਕੂਲ 'ਚ ਪੜਦੇ ਸੀ। 1958 'ਚ ਦੀਵਾਲੀ ਦੇ ਦਿਨ ਗੁਜਰਾਤ ਆਰ.ਐੱਸ.ਐੱਸ. ਦੇ ਪਹਿਲੇ ਸੂਬਾ ਪ੍ਰਚਾਰਕ ਲਕਸ਼ਮਣ ਰਾਵ ਇਮਾਨਦਾਰ ਉਰਫ ਵਕੀਲ ਸਾਹਿਬ ਨੇ ਨਰਿੰਦਰ ਮੋਦੀ ਨੂੰ ਬਾਲ ਸਵੇਸੇਵਕ ਦੀ ਸਹੁੰ ਚੁਕਾਈ ਸੀ।


1980 'ਚ ਭਾਜਪਾ ਇਕਾਈ 'ਚ ਹੋਏ ਸ਼ਾਮਲ


ਨਰਿੰਦਰ ਮੋਦੀ ਨੇ ਰਾਜਨੀਤੀ ਸ਼ਾਸਤਰ 'ਚ ਐੱਮ.ਏ. ਕੀਤੀ ਹੈ। 1967 'ਚ 17 ਸਾਲ ਦੀ ਉਮਰ 'ਚ ਅਹਿਮਦਾਬਾਦ ਪਹੁੰਚੇ। ਇਸ ਤੋਂ ਬਾਅਦ 1974 'ਚ ਉਹ ਨਵ ਨਿਰਮਾਣ ਅੰਦੋਲਣ 'ਚ ਸ਼ਾਮਲ ਹੋਏ। ਇਸ ਤਰ੍ਹਾ ਸਰਗਰਮ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਮੋਦੀ ਕਈ ਸਾਲਾਂ ਤਕ ਰਾਸ਼ਟਰੀ ਸਵੇਸੇਵਕ ਸੰਘ ਦੇ ਪ੍ਰਚਾਰਕ ਰਹੇ। ਉਹ 1980 ਦੇ ਦਿਹਾਕੇ 'ਚ ਗੁਜਰਾਤ ਦੀ ਭਾਜਪਾ ਇਕਾਈ 'ਚ ਸ਼ਾਮਲ ਹੋਏ। ਉਹ ਸਾਲ 1988-89 'ਚ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਇਕਾਈ ਦੇ ਮਹਾ ਸਕੱਤਰ ਬਣ ਗਏ। ਨਰਿੰਦਰ ਮੋਦੀ ਨੇ ਲਾਲ ਕ੍ਰਿਸ਼ਨ ਆਡਵਾਨੀ ਦੀ 1990 ਦੀ ਸੋਮਨਾਥ-ਆਯੋਧਿਆ ਰੱਥ ਯਾਤਰਾ ਦੇ ਆਯੋਜਨ 'ਚ ਅਹਿਮ ਭੂਮੀਕਾ ਨਿਭਾਈ।


2001 'ਚ ਮੋਦੀ ਨੂੰ ਸੌਂਪੀ ਗੁਜਰਾਤ ਦੀ ਕਮਾਨ


ਮੁਰਲੀ ਮਨੋਹਰ ਜੋਸ਼ੀ ਦੀ ਕਸ਼ਮੀਰ ਦੇ ਲਾਲਚੌਂਕ 'ਤੇ ਤਿਰੰਗਾ ਲਹਿਰਾਉਣ ਦੀ ਯਾਤਰਾ 'ਚ ਵੀ ਮੋਦੀ ਹਰ ਸਮੇਂ ਨਾਲ ਰਹੇ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਵਲੋਂ ਕਈ ਸੂਬਿਆਂ ਦੇ ਇੰਚਾਰਜ ਬਣਾਏ ਗਏ। ਮੋਦੀ ਨੂੰ 1995 'ਚ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਸਕੱਤਰ ਅਤੇ ਪੰਜ ਸੂਬਿਆਂ ਦਾ ਪਾਰਟੀ ਇੰਚਾਰਜ ਬਣਾਇਆ ਗਿਆ। ਇਸ ਤੋਂ ਬਾਅਦ 1998 'ਚ ਉਨ੍ਹਾਂ ਨੂੰ ਮਹਾ ਸਕੱਤਰ (ਸੰਗਠਨ) ਬਣਾਇਆ ਗਿਆ। ਇਸ ਅਹੁਦੇ 'ਤੇ ਉਹ ਅਕਤੂਬਰ 2001 ਤਕ ਰਹੇ। ਪਰ 2001 'ਚ ਕੇਸ਼ੁਭਾਈ ਪਟੇਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਮੋਦੀ ਨੂੰ ਗੁਜਰਾਤ ਦੀ ਕਮਾਨ ਸੌਂਪੀ ਗਈ। ਉਸ ਸਮੇਂ ਗੁਜਰਾਤ 'ਚ ਭੂਚਾਲ ਆਇਆ ਸੀ ਅਤੇ ਭੂਚਾਲ 'ਚ 20 ਹਜ਼ਾਰ ਤੋਂ ਜ਼ਿਆਦਾ ਲੋਕ ਮਰੇ ਸਨ।


2013 'ਚ ਸੰਭਾਲੀ ਦੇਸ਼ ਦੀ ਕਮਾਨ


ਨਰਿੰਦਰ ਮੋਦੀ ਆਰ.ਐੱਸ.ਐੱਸ. ਦੇ ਬਹੁਤ ਮਿਹਨਤੀ ਵਰਕਰ ਸਨ ਅਤੇ ਆਰ.ਐੱਸ.ਐੱਸ. ਦੇ ਵੱਡੇ ਕੈਂਪਾਂ ਦੇ ਆਯੋਜਨ 'ਚ ਉਹ ਆਪਣੇ ਮੈਨੇਜਮੈਂਟ ਦਾ ਕਮਾਲ ਵੀ ਦਿਖਾਉਂਦੇ ਸਨ। 2007 ਦੇ ਵਿਧਾਨ ਸਭਾ ਚੋਣਾਂ 'ਚ ਨਰਿੰਦਰ ਮੋਦੀ ਨੇ ਗੁਜਰਾਤ ਨੂੰ ਵਿਕਾਸ ਦਾ ਮੁੱਦਾ ਬਣਾਇਆ ਅਤੇ ਫਿਰ ਜਿੱਤ ਕੇ ਵਾਪਸ ਪਰਤੇ ਫਿਰ 2012 'ਚ ਵੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਜੇਤੂ ਰਹੀ। ਸੂਬੇ 'ਚ ਤੀਜੀ ਵਾਰ ਆਪਣੀ ਸੱਤਾ 'ਤੇ ਡੰਕਾ ਬਜਾਇਆ। 2012 ਤਕ ਨਰਿੰਦਰ ਮੋਦੀ ਦਾ ਭਾਜਪਾ 'ਚ ਕੱਦ ਇਨਾ ਉੱਚਾ ਹੋ ਗਿਆ ਕਿ ਉਨ੍ਹਾਂ ਨੂੰ ਪਾਰਟੀ ਦੇ ਪੀ.ਐੱਮ. ਉਮੀਦਵਾਰ ਦੇ ਰੂਪ 'ਚ ਦੇਖਿਆ ਜਾਣ ਲੱਗਾ ਸੀ। 2013 'ਚ ਉਨ੍ਹਾਂ ਨੇ ਭਾਜਪਾ ਪ੍ਰਚਾਰ ਮੁਹਿੰਮ ਦਾ ਪ੍ਰਮੁੱਖ ਬਣਾਇਆ ਗਿਆ ਅਤੇ ਬਾਅਦ 'ਚ ਭਾਜਪਾ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਦੇ ਨਾਮ ਦਾ ਐਲਾਨ ਕਰ ਦਿੱਤਾ। 2014 ਦੇ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਪੂਰੇ ਬਹੁਮਤ ਨਾਲ ਕੇਂਦਰ 'ਚ ਸਰਕਾਰ ਦਾ ਗਠਨ ਕੀਤਾ।


Related News