ਪੀ. ਐੱਮ. ਮੋਦੀ ਦੇ ਜਨਮ ਦਿਨ ''ਤੇ ਜਾਣੋ ਕੀ ਹੈ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼

09/17/2019 10:38:53 AM

ਨਵੀਂ ਦਿੱਲੀ— ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਮੰਗਲਵਾਰ ਨੂੰ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਗੁਜਰਾਤ ਦੇ ਵਡਨਗਰ 'ਚ 17 ਸਤੰਬਰ 1950 ਨੂੰ ਨਰਿੰਦਰ ਮੋਦੀ ਦਾ ਜਨਮ ਹੋਇਆ। ਵਡਨਗਰ ਰੇਲਵੇ ਸਟੇਸ਼ਨ 'ਤੇ ਨਰਿੰਦਰ ਮੋਦੀ ਦੇ ਪਿਤਾ ਚਾਹ ਵੇਚਣ ਦਾ ਕੰਮ ਕਰਦੇ ਸਨ। ਮੋਦੀ ਆਪਣੇ ਪਿਤਾ ਨਾਲ ਚਾਹ ਵੇਚਦੇ ਸਨ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਚਾਹ ਵੇਚਣ ਵਾਲਾ ਦੇਸ਼ ਦਾ ਪੀ. ਐੱਮ. ਬਣਿਆ। 
ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਬਣੇ ਰਹਿਣ ਵਾਲੇ ਮੋਦੀ ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਦੇ ਹਨ। 69 ਸਾਲ ਦੀ ਉਮਰ 'ਚ ਵੀ ਮੋਦੀ 'ਚ ਗਜ਼ਬ ਦੀ ਚੁਸਤੀ-ਫੁਰਤੀ ਦੇਖਣ ਨੂੰ ਮਿਲਦੀ ਹੈ। ਰੋਜ਼ਾਨਾ 18 ਘੰਟੇ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਚਿਹਰੇ 'ਤੇ ਕਦੇ ਕੋਈ ਥਕਾਨ ਨਜ਼ਰ ਨਹੀਂ ਆਉਂਦੀ। ਆਓ ਜਾਣਦੇ ਹਾਂ ਪੀ. ਐੱਮ. ਮੋਦੀ ਦੀ ਫਿਟਨੈੱਸ ਦਾ ਰਾਜ਼—

ਸਵੇਰੇ 5 ਵਜੇ ਉਠਦੇ ਹਨ ਮੋਦੀ— ਮੋਦੀ ਆਪਣੇ ਕਈ ਇੰਟਰਵਿਊ 'ਚ ਦੱਸ ਚੁੱਕੇ ਹਨ ਕਿ ਉਹ ਪੂਰੇ ਦਿਨ 'ਚ 5 ਤੋਂ 6 ਘੰਟੇ  ਦੀ ਨੀਂਦ ਨਹੀਂ ਲੈਂਦੇ ਹਨ। ਮੋਦੀ ਸਵੇਰੇ 5 ਵਜੇ ਉਠਦੇ ਹਨ। ਮੋਦੀ ਨੂੰ ਦਿਨ 'ਚ ਸੌਂਣਾ ਪਸੰਦ ਨਹੀਂ ਹੈ। 

ਵਰਤ 'ਚ ਲੁੱਕਿਆ ਹੈ ਸਿਹਤ ਦਾ ਰਾਜ਼— ਮੋਦੀ ਸ਼ਾਕਾਹਾਰੀ ਹਨ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਉਹ ਵਰਤ ਰੱਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਰਤ ਰੱਖਣ ਨਾਲ ਵਿਅਕਤੀ ਦਾ ਸਰੀਰ ਸਿਹਤਮੰਦ ਰਹਿੰਦਾ ਹੈ। ਇਹ ਹੀ ਵਜ੍ਹਾ ਹੈ ਕਿ ਮੋਦੀ ਨਵਰਾਤਿਆਂ 'ਚ ਪੂਰੇ 9 ਦਿਨ ਤਕ ਵਰਤ ਰੱਖਦੇ ਹਨ। 

ਰੋਜ਼ਾਨਾ ਸੈਰ ਅਤੇ ਕਸਰਤ— ਪੀ. ਐੱਮ. ਮੋਦੀ ਸਵੇਰੇ ਉਠ ਕੇ ਕਰੀਬ ਅੱਧਾ ਘੰਟਾ ਯੋਗ ਆਸਨ ਜ਼ਰੂਰ ਕਰਦੇ ਹਨ। ਸੂਰਈਆ ਨਮਸਕਾਰ ਅਤੇ ਪ੍ਰਾਣਾਯਾਮ ਉਨ੍ਹਾਂ ਦੇ ਰੋਜ਼ਾਨਾ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ। ਇਸ ਤੋਂ ਬਾਅਦ ਉਹ ਸਵੇਰੇ ਦੀ ਸੈਰ ਕਰਦੇ ਹਨ। 

ਸੰਤੁਲਿਤ ਭੋਜਨ— ਮੋਦੀ ਨੂੰ ਸਵੇਰੇ ਦੇ ਨਾਸ਼ਤੇ ਵਿਚ ਹਲਕਾ ਖਾਣਾ ਪਸੰਦ ਹੈ। ਮੋਦੀ ਸਿਰਫ ਸਾਦਾ ਖਾਣਾ ਹੀ ਪਸੰਦ ਕਰਦੇ ਹਨ। ਉਹ ਆਪਣੇ ਖਾਣੇ ਵਿਚ ਤੇਲ ਜਾਂ ਤੇਜ਼ ਮਸਾਲਿਆਂ ਨੂੰ ਸ਼ਾਮਲ ਕਰਨ ਤੋਂ ਪਰਹੇਜ਼ ਕਰਦੇ ਹਨ। 

ਗੁਣਗੁਣਾ ਪਾਣੀ ਅਤੇ ਸਲਾਦ ਹੈ ਸਿਹਤ ਦਾ ਰਾਜ਼— ਮੌਸਮ ਚਾਹੇ ਕੋਈ ਵੀ ਹੋਈ ਪਰ ਮੋਦੀ ਗੁਣਗੁਣਾ ਪਾਣੀ ਹੀ ਪੀਣਾ ਪਸੰਦ ਕਰਦੇ ਹਨ। ਮੋਦੀ ਆਪਣੇ ਰੋਜ਼ਾਨਾ ਦੇ ਭੋਜਨ ਵਿਚ ਸਲਾਦ ਜ਼ਿਆਦਾ ਮਾਤਰਾ 'ਚ ਸ਼ਾਮਲ ਕਰਦੇ ਹਨ। 

Tanu

This news is Content Editor Tanu