ਕੋਰੋਨਾ ਮਹਾਮਾਰੀ ਦੇ ਨਾਲ ਬਰਡ ਫਲੂ ਦਾ ਕਹਿਰ: ਕੇਰਲ ''ਚ 6,000 ਤੋਂ ਵਧ ਪੰਛੀਆਂ ਨੂੰ ਮਾਰਿਆ ਗਿਆ

12/25/2022 11:12:25 AM

ਕੋਟਾਯਮ- ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਵੱਖ-ਵੱਖ ਪੰਚਾਇਤਾਂ ਵਿਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਖੇਤਰਾਂ ਵਿਚ 6,000 ਤੋਂ ਵਧ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਬਿਆਨ ਵਿਚ ਕਿਹਾ ਗਿਆ ਕਿ ਕੋਟਾਯਮ ਦੀ ਵੇਚੂਰ, ਨੀਨਦੂਰ ਅਤੇ ਅਰਪੁਰਕਾਰਾ ਪੰਚਾਇਤਾਂ ਵਿਚ ਸ਼ਨੀਵਾਰ ਨੂੰ ਕੁੱਲ 6,017 ਪੰਛੀ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਬਤਖ਼ ਸ਼ਾਮਲ ਸਨ। 

ਬਿਆਨ ਮੁਤਾਬਕ ਬਰਡ ਫਲੂ ਫੈਲਣ ਦਾ ਖ਼ਦਸ਼ੇ ਦੇ ਚੱਲਦੇ ਵੇਚੂਰ ਵਿਚ ਲਗਭਗ 133 ਬਤਖ਼ ਅਤੇ 156 ਮੁਰਗੀਆਂ, ਨੀਨਦੂਰ ਵਿਚ 2,753 ਬਤਖ਼ ਅਤੇ ਅਰਪੁਰਕਾਰਾ 'ਚ 2,975 ਬਤਖ਼ਾਂ ਨੂੰ ਮਾਰ ਦਿੱਤਾ ਗਿਆ। ਬਰਡ ਫਲੂ ਜਾਂ ਏਵੀਅਨ ਫਲੂ ਇਕ ਬਹੁਤ ਜ਼ਿਆਦਾ ਛੂਤ ਵਾਲੀ ਜ਼ੂਨੋਟਿਕ (ਪਸ਼ੂ-ਪੰਛੀਆਂ ਨਾਲ ਫੈਲਣ ਵਾਲੀ) ਬੀਮਾਰੀ ਹੈ। ਇਸ ਦੌਰਾਨ ਲਕਸ਼ਦੀਪ ਪ੍ਰਸ਼ਾਸਨ ਨੇ ਕੇਰਲ ਵਿਚ ਬਰਡ ਫਲੂ ਦੇ ਫੈਲਣ ਦੀ ਰਿਪੋਰਟ ਦੇ ਕਾਰਨ ਸੂਬੇ ਤੋਂ ਫਰੋਜ਼ਨ ਚਿਕਨ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।

Tanu

This news is Content Editor Tanu