LAC ਕੋਲ ਹਾਲਾਤ ਹੁਣ ਵੀ ਤਣਾਅਪੂਰਨ ਪਰ ਅਸੀਂ ਸਵੀਕਾਰ ਨਹੀਂ ਕਰਾਂਗੇ ਕੋਈ ਤਬਦੀਲੀ : ਬਿਪਿਨ ਰਾਵਤ

11/06/2020 12:54:21 PM

ਨਵੀਂ ਦਿੱਲੀ- ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਕੋਲ ਹਾਲਾਤ ਹੁਣ ਵੀ ਤਣਾਅਪੂਰਨ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਲੱਦਾਖ 'ਚ ਆਪਣੀ ਗੁਸਤਾਖ਼ੀ ਨੂੰ ਲੈ ਕੇ ਭਾਰਤੀ ਫੋਰਸਾਂ ਦੀ ਮਜ਼ਬੂਤ ਪ੍ਰਤੀਕਿਰਿਆ ਕਾਰਨ ਅਣਚਾਹੇ ਨਤੀਜਿਆਂ ਦਾ ਸਾਹਮਣਾ ਕਰ ਰਹੀ ਹੈ। ਰਾਵਤ ਨੇ ਕਿਹਾ,''ਸਾਡਾ ਰੁਖ ਸਪੱਸ਼ਟ ਹੈ ਕਿ ਅਸੀਂ ਐੱਲ.ਏ.ਸੀ. 'ਤੇ ਕੋਈ ਤਬਦੀਲੀ ਸਵੀਕਾਰ ਨਹੀਂ ਕਰਾਂਗੇ।'' ਉਨ੍ਹਾਂ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਐੱਲ.ਏ.ਸੀ. 'ਤੇ ਹਾਲਾਤ ਹੁਣ ਵੀ ਤਣਾਅਪੂਰਨ ਬਣੇ ਹੋਏ ਹਨ। ਰਾਵਤ ਨੇ ਕਿਹਾ ਕਿ ਸਰਹੱਦ 'ਤੇ ਝੜਪਾਂ ਅਤੇ ਬਿਨਾਂ ਉਕਸਾਵੇ ਦੇ ਫ਼ੌਜ ਕਾਰਵਾਈ ਦੇ ਵੱਡੇ ਸੰਘਸ਼ 'ਚ ਤਬਦੀਲ ਹੋਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਮੋਬਾਇਲ ਫ਼ੋਨ ਗੁਆਚਣ ਕਾਰਣ ਪਤੀ ਨੇ ਪਤਨੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ, ਪੜ੍ਹ ਕੰਬ ਜਾਵੇਗੀ ਰੂਹ

ਦੱਸਣਯੋਗ ਹੈ ਕਿ ਪੂਰਬੀ ਲੱਦਾਖ 'ਚ ਹੱਡ ਜੰਮਾ ਦੇਣ ਵਾਲੀ ਠੰਡ 'ਚ ਭਾਰਤ ਦੇ ਲਗਭਗ 50,000 ਫੌਜੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਰਬਤੀ ਉੱਚਾਈਆਂ 'ਤੇ ਤਾਇਨਾਤ ਹਨ। 6 ਮਹੀਨਿਆਂ ਤੋਂ ਚੱਲ ਰਹੇ ਇਸ ਤਣਾਅ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਪਹਿਲਾਂ ਹੋਈ ਕਈ ਦੌਰ ਦੀ ਗੱਲਬਾਤ ਦਾ ਹੁਣ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਅਧਿਕਾਰੀਆਂ ਅਨੁਸਾਰ ਚੀਨੀ ਫ਼ੌਜ ਨੇ ਵੀ ਲਗਭਗ 50,000 ਫ਼ੌਜੀ ਤਾਇਨਾਤ ਕਰ ਰੱਖੇ ਹਨ। ਭਾਰਤ ਕਹਿੰਦਾ ਰਿਹਾ ਹੈ ਕਿ ਫ਼ੌਜੀਆਂ ਨੂੰ ਹਟਾਉਣ ਅਤੇ ਤਣਾਅ ਘੱਟ ਕਰਨ ਦੀ ਜ਼ਿੰਮੇਵਾਰੀ ਚੀਨ ਦੀ ਹੈ। ਰਾਵਤ ਨੇ ਨਾਲ ਹੀ ਕਿਹਾ ਕਿ ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੇ ਲਗਾਤਾਰ ਯੁੱਧ ਅਤੇ ਭਾਰਤ ਵਿਰੁੱਧ ਬਿਆਨਬਾਜ਼ੀ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਹੋਰ ਵੀ ਖ਼ਰਾਬ ਹੋ ਗਏ ਹਨ।

ਇਹ ਵੀ ਪੜ੍ਹੋ : ਪ੍ਰਾਈਵੇਟ ਨੌਕਰੀਆਂ 'ਚ ਸਥਾਨਕ ਲੋਕਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ, ਹਰਿਆਣਾ ਵਿਧਾਨ ਸਭਾ 'ਚ ਬਿੱਲ ਪਾਸ

DIsha

This news is Content Editor DIsha