ਬੀਕਾਨੇਰ ਦੇ ਨੌਜਵਾਨ ਨੇ ਆਪਣੇ ਸਰੀਰ ’ਤੇ ਖੁਣਵਾਏ ਪੁਲਵਾਮਾ ਸ਼ਹੀਦਾਂ ਦੇ ਨਾਂ

02/19/2019 1:27:10 AM

ਬੀਕਾਨੇਰ (ਪ੍ਰੇਮ)- ਪੁਲਵਾਮਾ ਸ਼ਹੀਦਾਂ ਨੂੰ ਜਦੋਂ ਪੂਰਾ ਦੇਸ਼ ਵੱਖ-ਵੱਖ ਢੰਗਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ ਤਾਂ ਉਧਰ ਬੀਕਾਨੇਰ ਦੇ ਇਕ ਨੌਜਵਾਨ ਨੇ ਸ਼ਹੀਦਾਂ ਨੂੰ ਇਸ ਤਰ੍ਹਾਂ ਸ਼ਰਧਾਂਜਲੀ ਦਿੱਤੀ ਹੈ ਜੋ ਦੇਸ਼ ਦੇ ਹਰ ਨੌਜਵਾਨ ਨੂੰ ਪ੍ਰੇਰਣਾ ਦੇਵੇਗੀ। ਇਸ ਨੌਜਵਾਨ ਨੇ ਆਪਣੇ ਸਰੀਰ ’ਤੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਦੇਸ਼ ਦੇ ਵੀਰ ਸਪੁੱਤਰਾਂ ਦੇ ਨਾਂ ਖੁਣਵਾਏ ਹਨ।

ਬੀਕਾਨੇਰ ਦੀ ਸ਼੍ਰੀ ਡੁੰਗਰਪੁਰ ਤਹਿਸੀਲ ਦੇ ਮੋਮਾਸਰ ਪਿੰਡ ਦਾ ਗੋਪਾਲ ਸਾਰਣ ਇਨ੍ਹਾਂ ਸ਼ਹੀਦਾਂ ਦੇ ਨਾਂ ਖੁਣਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਲਈ ਮਰ ਮਿਟਣ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਗੋਪਾਲ ਨੇ ਇਸ ਤਰ੍ਹਾਂ ਸ਼ਰਧਾਂਜਲੀ ਦੇਣ ਦੇ ਪਿੱਛੇ ਆਪਣੇ ਵਿਚਾਰ ਵੀ ਇਕ ਵੀਡੀਓ ਵਿਚ ਸਾਂਝੇ ਕੀਤੇ ਹਨ।

Inder Prajapati

This news is Content Editor Inder Prajapati