ਅਲੀਗੜ੍ਹ ਤੋਂ ਬਾਅਦ ਬਿਜਨੌਰ ''ਚ ਵੀ ਜ਼ਾਕਿਰ ਨਾਇਕ ਨੂੰ ਦੱਸਿਆ ''ਹੀਰੋ''

02/05/2018 3:00:00 AM

ਬਿਜਨੌਰ (ਏਜੰਸੀਆਂ)-ਅਲੀਗੜ੍ਹ ਵਿਚ ਇਸਲਾਮਿਕ ਮਜ਼੍ਹਬੀ ਗੁਰੂ ਜ਼ਾਕਿਰ ਨਾਇਕ ਨੂੰ ਬਤੌਰ ਹੀਰੋ ਵਜੋਂ ਪੜ੍ਹਾਏ ਜਾਣ ਤੋਂ ਬਾਅਦ ਹੁਣ ਬਿਜਨੌਰ ਜ਼ਿਲੇ ਦੇ ਇਕ ਸਕੂਲ ਵਿਚ ਵੀ ਨਾਇਕ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਿਜਨੌਰ ਦੇ ਮੁੱਢਲੀ ਸਿੱਖਿਆ ਅਧਿਕਾਰੀ ਨੂੰ ਜਾਣਕਾਰੀ ਮਿਲੀ ਕਿ ਧਾਕੀ ਨਾਂ ਦੇ ਪਿੰਡ ਵਿਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਇਕ ਨਿੱਜੀ ਸਕੂਲ ਵਿਚ ਜ਼ਾਕਿਰ ਨਾਇਕ ਦੀ ਕਿਤਾਬ ਨੂੰ ਪੜ੍ਹਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਲਈ ਜਦੋਂ ਇਕ ਟੀਮ ਬਲਾਕ ਸਿੱਖਿਆ ਅਧਿਕਾਰੀ ਸ਼ਿਵ ਕੁਮਾਰ ਦੀ ਅਗਵਾਈ ਵਿਚ ਧਾਕੀ ਪਿੰਡ ਗਈ ਤਾਂ ਉੱਥੇ ਦੇਖਿਆ ਕਿ ਦੂਜੀ ਕਲਾਸ ਦੇ ਬੱਚਿਆਂ ਨੂੰ ਇਲਮ-ਉਲ-ਨਫੇ ਨਾਂ ਦੀ ਕਿਤਾਬ ਪੜ੍ਹਾਈ ਜਾ ਰਹੀ ਸੀ। ਇਸ ਤੋਂ ਬਾਅਦ ਜਾਂਚ ਟੀਮ ਨੇ ਸਕੂਲ ਦੇ ਮਾਲਕ ਨਾਲ ਗੱਲਬਾਤ ਕੀਤੀ, ਜਿਸ ਨੇ ਦੱਸਿਆ ਕਿ ਦੂਜੀ ਕਲਾਸ ਦੇ ਬੱਚਿਆਂ ਨੂੰ ਜੋ ਕਿਤਾਬ ਪੜ੍ਹਾਈ ਜਾ ਰਹੀ ਹੈ, ਉਸ ਵਿਚ ਇਕ ਚੈਪਟਰ ਜ਼ਾਕਿਰ ਨਾਇਕ 'ਤੇ ਹੈ। 
ਪਿਛਲੇ ਮਹੀਨੇ ਵੀ ਅਲੀਗੜ੍ਹ ਦੇ ਇਕ ਇਸਲਾਮਿਕ ਸਕੂਲ ਦੀ ਦੂਜੀ ਕਲਾਸ 'ਚ ਇਸੇ ਕਿਤਾਬ ਨੂੰ ਪੜ੍ਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਹੀਰੋਜ਼ ਆਫ ਇਸਲਾਮ ਦਾ ਜ਼ਿਕਰ ਸੀ। ਇਸ ਕਿਤਾਬ 'ਚ ਹੋਰ ਮੁਸਲਿਮ ਨਾਇਕਾਂ ਤੋਂ ਇਲਾਵਾ ਅੱਤਵਾਦੀਆਂ ਨੂੰ ਵਿਚਾਰਕ ਸ਼ਹਿ ਦੇਣ ਦੇ ਦੋਸ਼ੀ ਜ਼ਾਕਿਰ ਨਾਇਕ ਨੂੰ ਇਕ ਹੀਰੋ ਦੇ ਰੂਪ 'ਚ ਪੜ੍ਹਾਇਆ ਜਾ ਰਿਹਾ ਹੈ।


Related News