ਬਿਹਾਰ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ, ਕਿਸੇ ਵੀ ਪਾਰਟੀ ਨੇ ਨਹੀਂ ਕੀਤਾ ਵਿਰੋਧ

11/10/2023 12:34:54 PM

ਪਟਨਾ (ਭਾਸ਼ਾ)- ਬਿਹਾਰ ਵਿਧਾਨ ਸਭਾ ਨੇ ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ (ਐੱਸ. ਟੀ.) ਅਤੇ ਅਤਿ ਪੱਛੜੀਆਂ ਸ਼੍ਰੇਣੀਆਂ (ਈ. ਬੀ. ਸੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਦੇ ਰਾਖਵੇਂਕਰਨ ਦੀ ਮੌਜੂਦਾ ਹੱਦ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਦੇ ਮਤੇ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਵਿਦਿਅਕ ਅਦਾਰਿਆਂ ਅਤੇ ਸਰਕਾਰੀ ਨੌਕਰੀਆਂ ਵਿਚ ਇਨ੍ਹਾਂ ਵਰਗਾਂ ਦੇ ਰਾਖਵੇਂਕਰਨ ਵਿਚ ਵਾਧਾ ਕਰਨ ਦੇ ਮਤੇ ਵਾਲੇ ਬਿੱਲ ਨੂੰ ਵਿਧਾਨ ਸਭਾ ਵੱਲੋਂ ਆਵਾਜ਼ੀ ਵੋਟ ਰਾਹੀਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਦੇ ਮੁਤਾਬਕ ਐੱਸ. ਟੀ. ਲਈ ਮੌਜੂਦਾ ਰਾਖਵਾਂਕਰਨ ਦੁਗਣਾ ਕਰ ਦਿੱਤਾ ਜਾਵੇਗਾ ਜਦੋਂ ਕਿ ਐੱਸ. ਸੀ. ਲਈ ਇਸਨੂੰ 16 ਫੀਸਦੀ ਤੋਂ ਵਧਾਕੇ 20 ਫੀਸਦੀ ਕੀਤਾ ਜਾਵੇਗਾ। ਉਥੇ, ਈ. ਬੀ. ਸੀ. ਲਈ ਰਾਖਵਾਂਕਰਨ 18 ਫੀਸਦੀ ਤੋਂ ਵਧਾ ਕੇ 25 ਫੀਸਦੀ ਤਾਂ ਓ. ਬੀ. ਸੀ. ਲਈ ਰਾਖਵੇਂਕਰਨ ਨੂੰ 12 ਫੀਸਦੀ ਤੋਂ ਵਧਾਕੇ 15 ਫੀਸਦੀ ਕੀਤਾ ਜਾਵੇਗਾ। ਇਸ ਮਤੇ ਦੀ ਖਾਸੀਅਤ ਇਹ ਰਹੀ ਕਿ ਕਿਸੇ ਵੀ ਪਾਰਟੀ ਨੇ ਇਸਦਾ ਵਿਰੋਧ ਨਹੀਂ ਕੀਤਾ।

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ’ਤੇ ਉੱਚ ਪੱਧਰੀ ਮੀਟਿੰਗ, ਪੰਜਾਬ ’ਚ ਪਰਾਲੀ ਸਾੜਨ ’ਤੇ ਤੁਰੰਤ ਰੋਕ ਦੇ ਨਿਰਦੇਸ਼

ਸ਼ਿਵਰਾਜ ਬੋਲੇ- ਅਹੁਦੇ ਛੱਡੋ, ਮੁਆਫੀ ਨਾਲ ਨਹੀਂ ਚੱਲੇਗਾ ਕੰਮ

ਇਸ ਤੋਂ ਪਹਿਲਾਂ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵਲੋਂ ਔਰਤਾਂ ਦੇ ਸਬੰਧ ਕੀਤੀ ਗਈ ਕਥਿਤ ਵਿਵਾਦਿਤ ਟਿੱਪਣੀ ਸਮੇਤ ਕਈ ਹੋਰਨਾਂ ਮੁੱਦਿਆਂ ਨੂੰ ਲੈ ਕੇ ਹੰਗਾਮਾ ਕੀਤਾ, ਜਿਸ ਨਾਲ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਟੇਜ ਨੇੜੇ ਆ ਕੇ ਹੰਗਾਮਾ ਕੀਤਾ ਅਤੇ ਉਹ ਸੱਤਾ ਪੱਖ ਦੇ ਮੈਂਬਰਾਂ ਦੇ ਨੇੜੇ ਪਹੁੰਚ ਗਏ। ਹੰਗਾਮਾ ਕਰ ਰਹੇ ਮੈਂਬਰਾਂ ਨੇ ਇਸ ਦੌਰਾਨ ਕੁਰਸੀਆਂ ਵੀ ਚੁੱਕ ਲਈਆਂ। ਚੌਧਰੀ ਨੇ ਸਵੇਰੇ 11 ਵਜੇ ਸਦਨ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਕਾਰਵਾਈ ਮੁਲਤਵੀ ਕਰ ਦਿੱਤੀ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਿਰਫ਼ ਮੁਆਫ਼ੀ ਮੰਗਣ ਨਾਲ ਕੰਮ ਨਹੀਂ ਚੱਲੇਗਾ, ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸ਼੍ਰੀ ਚੌਹਾਨ ਨੇ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਸ਼੍ਰੀਮਾਨ ਚੌਹਾਨ ਨੇ ਨਿਤੀਸ਼ ਕੁਮਾਰ ਅਤੇ ‘ਇੰਡੀਆ’ ਗੱਠਜੋੜ ’ਤੇ ਹਮਲਾ ਬੋਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

DIsha

This news is Content Editor DIsha