ਬਿਹਾਰ ''ਚ ਟਰੱਕ ਅਤੇ ਸਕਾਰਪੀਓ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ

02/23/2021 11:53:12 AM

ਕਟਿਹਾਰ- ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਭਿਆਨਕ ਸੜਕ ਹਾਦਸਾ ਹੋਇਆ। ਕਟਿਹਾਰ ਦੇ ਕਰਸੇਲਾ ਥਾਣਾ ਖੇਤਰ ਦੇ ਐੱਨ.ਐੱਚ.31 ਕੋਲ ਸਕਾਰਪੀਓ ਦੀ ਭਿਆਨਕ ਟੱਕਰ ਹੋਈ, ਇਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਕੁਰਸੇਲਾ ਥਾਣਾ ਖੇਤਰ ਦੇ ਐੱਨ.ਐੱਚ. 31 ਕੁਰਸੇਲਾ ਪੁਲ 'ਤੇ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਮਾਰੇ ਗਏ ਲੋਕ ਸਮਸਤੀਪੁਰ ਜ਼ਿਲ੍ਹਾ ਦੇ ਰੋਸੜਾ ਦੇ ਰਹਿਣ ਵਾਲੇ ਸਨ। ਦਰਅਸਲ ਸਕਾਰਪੀਓ 'ਚ ਸਵਾਰ ਹੋ ਕੇ 9 ਲੋਕ ਵਿਆਹ ਲਈ ਮੁੰਡਾ ਦੇਖਣ ਜਾ ਰਹੇ ਸਨ। ਸਾਰੇ ਇਕ ਹੀ ਗੱਡੀ 'ਤੇ ਫੁਲਵਰੀਆ ਸਿੱਧੀ ਮਹਿਤੋ ਦੀ ਧੀ ਦੇ ਵਿਆਹ ਲਈ ਰਿਸ਼ਤਾ ਦੇਖਣ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ। ਸਕਾਰਪੀਓ ਦੀ ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ 'ਚ ਸਵਾਰ 9 ਲੋਕਾਂ 'ਚੋਂ 6 ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।

ਮ੍ਰਿਤਕਾਂ 'ਚ ਕੈਲਾਸ਼ ਮਹਿਤੋ, ਸਿੱਧੀ ਮਹਿਤੋ, ਨੰਦਲਾਲ ਮਹਿਤੋ, ਅਰਜੁਨ ਮਹਿਤੋ, ਸੁੰਦਰੀ ਮਹਿਤੋ ਅਤੇ ਅਜੇ ਮਹਿਤੋ ਸ਼ਾਮਲ ਹਨ, ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਫ਼ਿਲਹਾਲ ਕੋਲ ਦੇ ਹਸਪਤਾਲ 'ਚ ਇਲਾਜ ਜਾਰੀ ਹੈ। ਜਾਂਚ 'ਚ ਘਟਨਾ ਦਾ ਕਾਰਨ ਸਕਾਰਪੀਓ ਦੀ ਬੇਕਾਬੂ ਰਫ਼ਤਾਰ ਦੱਸੀ ਜਾ ਰਹੀ ਹੈ। ਪੁਲਸ ਨੂੰ ਜਦੋਂ ਘਟਨਾ ਦੀ ਜਾਣਕਾਰੀ ਮਿਲੀ ਤਾਂ ਉੱਥੇ ਪ੍ਰਸ਼ਾਸਨ ਵੀ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਅੱਗੇ ਦੀ ਕਾਰਵਾਈ 'ਚ ਜੁਟ ਗਏ। ਹਾਲਾਂਕਿ ਹੁਣ ਤੱਕ ਪ੍ਰਸ਼ਾਸਨਿਕ ਪੱਧਰ 'ਤੇ ਇਸ ਦਾ ਕਾਰਨ ਸਾਫ਼ ਨਹੀਂ ਹੋ ਸਕਿਆ ਹੈ।

DIsha

This news is Content Editor DIsha