ਤੇਜਸਵੀ ਨੇ ਸ਼ਾਹੀ ਅੰਦਾਜ ''ਚ ਮਨਾਇਆ ਜਨਮ ਦਿਨ, ਪਲੇਨ ''ਚ ਕੱਟਿਆ ਕੇਕ

11/11/2019 2:31:50 PM

ਪਟਨਾ— ਬਿਹਾਰ 'ਚ ਵਿਰੋਧੀ ਨੇਤਾ ਅਤੇ ਲਾਲੂ ਪ੍ਰਸਾਦ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੇ ਆਪਣਾ ਜਨਮ ਦਿਨ ਸ਼ਾਹੀ ਅੰਦਾਜ 'ਚ ਮਨਾਇਆ ਹੈ। ਤੇਜਸਵੀ ਨੇ ਪਟਨਾ 'ਚ ਪਾਰਟੀ ਦਫ਼ਤਰ 'ਚ ਕੇਕ ਕੱਟਿਆ ਸੀ ਅਤੇ ਇਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ ਸਨ ਪਰ ਇਸ ਤੋਂ ਬਾਅਦ ਤੇਜਸਵੀ ਦੇ ਜਨਮ ਦਿਨ ਦੇ ਜਨਮ ਦਿਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਚ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesariਸ਼ਾਹੀ ਪਾਰਟੀ ਦੀਆਂ ਇਨ੍ਹਾਂ ਤਸਵੀਰਾਂ 'ਚ ਤੇਜਸਵੀ ਨਾਲ ਉਨ੍ਹਾਂ ਦੇ ਕਰੀਬੀ ਅਤੇ ਕਿੰਗਮੇਕਰ ਕਹੇ ਜਾਣ ਵਾਲੇ ਸੰਜੇ ਯਾਦਵ ਅਤੇ ਮਣੀ ਯਾਦਵ ਵੀ ਦਿੱਸ ਰਹੇ ਹਨ। ਪਲੇਨ 'ਚ ਤੇਜਸਵੀ ਨਾਲ ਲਾਲੂ ਦੇ ਸਭ ਤੋਂ ਪੁਰਾਣੇ ਅਤੇ ਵਿਸ਼ਵਾਸੀ ਸਹਿਯੋਗੀ ਭੋਲਾ ਯਾਦਵ ਵੀ ਇਸ ਜਸ਼ਨ 'ਚ ਸ਼ਾਮਲ ਸਨ। ਇਹ ਤਸਵੀਰਾਂ ਕਿੱਥੋਂ ਦੀਆਂ ਹਨ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਲਾਲੂ ਦੇ ਛੋਟੇ ਬੇਟੇ ਦਾ ਜਨਮ ਦਿਨ ਸ਼ਨੀਵਾਰ ਨੂੰ ਸੀ। ਇਸ ਤੋਂ ਪਹਿਲਾਂ ਉਹ ਸ਼ੁੱਕਰਵਾਰ ਦੀ ਸ਼ਾਮ ਉਹ ਲਾਲੂ ਦੀ ਸਿਹਤ ਦਾ ਹਾਲ ਜਾਣਨ ਰਾਂਚੀ ਦੇ ਰਿਮਜ਼ ਵੀ ਗਏ ਸਨ। ਤੇਜਸਵੀ ਦੇ ਜਨਮ ਦਿਨ ਦੀ ਗੱਲ ਕਰੀਏ ਤਾਂ ਆਪਣੇ ਜਨਮ ਦਿਨ ਦੇ ਦਿਨ ਉਹ ਸਵੇਰੇ ਹੀ ਪਟਨਾ ਆਏ ਸਨ ਅਤੇ ਫਿਰ ਪਟਨਾ 'ਚ ਕੇਕ ਕੱਟਣ ਤੋਂ ਬਾਅਦ ਸ਼ਾਮ ਨੂੰ ਵਾਪਸ ਦਿੱਲੀ ਲਈ ਰਵਾਨਾ ਹੋ ਗਏ ਸਨ।

ਜਨਮ ਦਿਨ ਦੇ ਦਿਨ ਵੀ ਤੇਜਸਵੀ-ਤੇਜ ਪ੍ਰਤਾਪ 'ਚ ਦੂਰੀ ਦੇਖਣ ਨੂੰ ਮਿਲੀ ਸੀ। ਤੇਜ ਪ੍ਰਤਾਪ ਨੇ ਸਵੇਰ ਹੀ ਉਨ੍ਹਾਂ ਦੀ ਇਕ ਪੁਰਾਣੀ ਤਸਵੀਰ ਪੋਸਟ ਕੀਤੀ ਸੀ ਪਰ ਜਨਮ ਦਿਨ ਦਾ ਕੇਕ ਕੱਟਣ ਦੌਰਾਨ ਦੋਵੇਂ ਭਰਾ ਕੋਲ ਹੋ ਕੇ ਵੀ ਜੁਟਾ ਦਿੱਸੇ ਸਨ। ਤੇਜਸਵੀ ਦੀਆਂ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੁੰਦੇ ਹੀ ਉਨ੍ਹਾਂ ਦੇ ਵਿਰੋਧੀਆਂ ਨੇ ਕਈ ਸਵਾਲ ਪੁੱਛੇ ਸਨ। ਭਾਜਪਾ ਬੁਲਾਰੇ ਨਿਖਿਲ ਆਨੰਦ ਨੇ ਕਿਹਾ ਕਿ ਚਾਂਦੀ ਦੇ ਚਮਚ 'ਚ ਪਲੇ ਵਧੇ ਇਹ ਨੇਤਾ ਗਰੀਬਾਂ ਦਾ ਨਾ ਸਿਰਫ਼ ਮਜ਼ਾਕ ਉਡਾਉਂਦੇ ਹਨ। ਨਿਖਿਲ ਨੇ ਕਿਹਾ ਕਿ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਇਕ ਪਰਿਵਾਰਕ ਪਾਰਟੀ ਹੈ, ਜੋ ਦਿਸ਼ਾਹੀਣ ਅਤੇ ਬੁੱਧੀਹੀਣ ਹੈ।


DIsha

Content Editor

Related News