ਬਿਹਾਰ : 7ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੀਤਾ ਗੈਂਗਰੇਪ

02/28/2020 10:39:32 AM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ’ਚ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਹੜਕੰਪ ਮਚ ਗਿਆ ਹੈ। ਇੱਥੇ ਇਕ ਬੱਚੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਗੈਂਗਰੇਪ ਕੀਤਾ ਗਿਆ। ਪੁਲਸ ਨੇ ਮਾਮਲੇ ’ਚ ਤੇਜ਼ੀ ਦਿਖਾਉਂਦੇ ਹੋਏ ਇਕ ਸ਼ਖਸ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਕੋਰਟ ’ਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਹਾਲੇ ਤਿੰਨ ਹੋਰ ਦੋਸ਼ੀਆਂ ਦੀ ਤਲਾਸ਼ ਹੈ।

ਇਕ ਦੋਸ਼ੀ ਗਿ੍ਰਫਤਾਰ
ਮਾਮਲਾ ਰਾਜਧਾਨੀ ਪਟਨਾ ਦੇ ਪੱਤਰਕਾਰਨਗਰ ਪੁਲਸ ਸਟੇਸ਼ਨ ਦਾ ਹੈ। ਇੱਥੇ 7ਵੀਂ ਜਮਾਤ ’ਚ ਪੜ੍ਹਨ ਵਾਲੀ ਬੱਚੀ ਨੂੰ ਕੋਚਿੰਗ ਜਾਂਦੇ ਸਮੇਂ ਅਗਵਾ ਕਰ ਲਿਆ ਗਿਆ ਅਤੇ ਫਿਰ ਗੈਂਗਰੇਪ ਨੂੰ ਅੰਜਾਮ ਦਿੱਤਾ ਗਿਆ। ਸਟੇਸ਼ਨ ਹਾਊਸ ਅਫ਼ਸਰ ਪ੍ਰਮੋਦ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ’ਚ ਇਕ ਸ਼ਖਸ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਤਿੰਨ ਦੋਸ਼ੀਆਂ ਦੀ ਤਲਾਸ਼ ਜਾਰੀ
ਜਾਣਕਾਰੀ ਅਨੁਸਾਰ ਹਾਲੇ ਤਿੰਨ ਦੋਸ਼ੀ ਫਰਾਰ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਘਟਨਾ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਪੁਲਸ ਸਟੇਸ਼ਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਦੱਸਿਆ ਗਿਆ ਹੈ ਕਿ ਵਿਦਿਆਰਥਣ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਇਕ ਪਾਰਕ ’ਚ ਪਹੁੰਚੇ ਤਾਂ ਬੱਚੀ ਬੇਹੋਸ਼ੀ ਦੀ ਹਾਲਤ ’ਚ ਮਿਲੀ। ਉਸ ਨੇ ਬਾਅਦ ’ਚ ਆਪਬੀਤੀ ਸੁਣਵਾਈ ਤਾਂ ਦੋਸ਼ੀਆਂ ਨੂੰ ਫੜਨ ਲਈ ਪੁਲਸ ਨੇ ਕਾਰਵਾਈ ਕੀਤੀ।

DIsha

This news is Content Editor DIsha