ਬਿਹਾਰ 'ਚ ਅਨੋਖਾ ਮਾਮਲਾ : 65 ਸਾਲਾ ਬੀਬੀ ਨੇ 14 ਮਹੀਨਿਆਂ 'ਚ 8 ਧੀਆਂ ਨੂੰ ਦਿੱਤਾ ਜਨਮ!

08/22/2020 12:16:35 PM

ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ 'ਚ ਸਰਕਾਰੀ ਯੋਜਨਾ 'ਚ ਘਪਲੇ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 65 ਸਾਲਾ ਇਕ ਬੀਬੀ ਨੇ 14 ਮਹੀਨਿਆਂ 'ਚ 8 ਧੀਆਂ ਨੂੰ ਜਨਮ ਦਿੱਤਾ ਹੈ। ਬੇਟੀ ਜਨਮ ਯੋਜਨਾ ਦਾ ਲਾਭ ਫਰਜ਼ੀ ਤਰੀਕੇ ਨਾਲ ਚੁੱਕਣ ਲਈ ਬੀਬੀ ਨੂੰ 14 ਮਹੀਨਿਆਂ 'ਚ 8 ਵਾਰ ਗਰਭਵਤੀ ਦੱਸਿਆ ਗਿਆ ਅਤੇ ਕੁਝ ਹੀ ਮਹੀਨਿਆਂ ਦੇ ਅੰਤਰ ਨਾਲ ਇਕ-ਇਕ ਕਰ ਕੇ 8 ਧੀਆਂ ਦਾ ਜਨਮ ਦਰਜ ਕੀਤਾ ਗਿਆ। ਹਰ ਫਰਜ਼ੀ ਜਨਮ 'ਤੇ ਬਜ਼ੁਰਗ ਬੀਬੀ ਦੇ ਖਾਤੇ 'ਚ ਸਰਕਾਰੀ ਯੋਜਨਾ ਤੋਂ ਰੁਪਏ ਵੀ ਭੇਜੇ ਗਏ। ਮੁਜ਼ੱਫਰਨਗਰ ਜ਼ਿਲ੍ਹੇ ਦੇ ਮੂਸਾਹਾਰੀ ਬਲਾਕ ਦੇ ਸਿਹਤ ਕੇਂਦਰ ਦੇ ਇੰਚਾਰਜ ਉਪੇਂਦਰ ਚੌਧਰੀ ਨੇ ਜਦੋਂ ਕੇਂਦਰ ਦੇ ਰਿਕਾਰਡ ਦੀ ਜਾਂਚ ਕੀਤੀ ਹੈਰਾਨ ਰਹਿ ਗਏ। ਉਨ੍ਹਾਂ ਨੇ ਥਾਣੇ ਜਾ ਕੇ ਐੱਫ.ਆਈ.ਆਰ. ਦਰਜ ਕਰਵਾਈ। ਰਿਕਾਰਡ 'ਚ ਦਿਖਾਇਆ ਗਿਆ ਕਿ 65 ਸਾਲਾ ਲੀਲਾ ਦੇਵੀ ਨੇ 14 ਮਹੀਨਿਆਂ 'ਚ 8 ਧੀਆਂ ਨੂੰ ਜਨਮ ਦਿੱਤਾ। ਹਰ ਧੀ ਦੇ ਜਨਮ 'ਤੇ ਉਸ ਦੇ ਖਾਤੇ 'ਚ 1400 ਰੁਪਏ ਪਾਏ ਗਏ, ਜੋ ਤੁਰੰਤ ਹੀ ਕੱਢੇ ਵੀ ਜਾਂਦੇ ਰਹੇ। ਇਹ ਇਕਲੌਤਾ ਮਾਮਲਾ ਨਹੀਂ ਹੈ।

ਇਸ ਤਰ੍ਹਾਂ ਇਕ ਹੋਰ ਜਨਾਨੀ ਸ਼ਾਂਤੀ ਦੇਵੀ ਵਲੋਂ 9 ਮਹੀਨਿਆਂ 5 ਧੀਆਂ ਨੂੰ ਜਨਮ ਦੇਣਾ ਦਰਸਾਇਆ ਗਿਆ। ਸੋਨੀਆ ਦੇਵੀ ਨੂੰ 5 ਮਹੀਨਿਆਂ 'ਚ 4 ਧੀਆਂ ਹੋਈਆਂ। ਜਦੋਂ ਇਸ ਬਾਰੇ ਇਨ੍ਹਾਂ ਜਨਾਨੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਘਬਰਾ ਗਈਆਂ। ਉਨ੍ਹਾਂ ਨੇ ਆਪਣੀ ਉਮਰ ਅਤੇ ਬੱਚਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਬੱਚੇ ਨੂੰ ਜਨਮ ਦਿੱਤੇ ਉਨ੍ਹਾਂ ਨੂੰ ਦਹਾਕੇ ਹੋ ਗਏ ਹੋਣਗੇ। ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ ਹੈ। ਜਾਂਚ ਕਮੇਟੀ ਦੇ ਮੁਖੀ ਅਤੇ ਐਡੀਸ਼ਨਲ ਜ਼ਿਲ੍ਹਾ ਕਲੈਕਟਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਜੋ ਵੀ ਇਸ ਘਪਲੇ ਦੋਸ਼ ਪਾਏ ਜਾਣਗੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। 


DIsha

Content Editor

Related News