ਬਿਹਾਰ : ਮੁਜ਼ੱਫਰਪੁਰ ''ਚ 7 ਦਸੰਬਰ ਨੂੰ ਜ਼ਿੰਦਾ ਸਾੜੀ ਗਈ ਕੁੜੀ ਦੀ ਮੌਤ

12/17/2019 10:22:28 AM

ਮੁੱਜ਼ਫਰਪੁਰ— ਬਿਹਾਰ ਦੇ ਮੁਜ਼ੱਫਰਪੁਰ 'ਚ 7 ਦਸੰਬਰ ਨੂੰ ਰੇਪ 'ਚ ਅਸਫ਼ਲ ਹੋਣ 'ਤੇ ਸਾੜੀ ਗਈ ਕੁੜੀ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਰਾਜਧਾਨੀ ਪਟਨਾ ਦੇ ਅਪੋਲੋ ਹਸਪਤਾਲ 'ਚ ਭਰਤੀ ਪੀੜਤਾ ਦਰਦਨਾਕ ਘਟਨਾ 'ਚ 80 ਫੀਸਦੀ ਝੁਲਸ ਗਈ ਸੀ। ਪੀੜਤਾ ਨੇ ਆਪਣੇ ਆਖਰੀ ਬਿਆਨ 'ਚ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ, ਮੈਨੂੰ ਨਿਆਂ ਚਾਹੀਦਾ। ਜਿਸ ਸ਼ਖਸ ਨੇ ਮੈਨੂੰ ਇਸ ਹਾਲਤ 'ਚ ਲਿਆ ਕੇ ਖੜ੍ਹਾ ਕੀਤਾ ਹੈ, ਉਸ (ਦੋਸ਼ੀ) ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਮਿਲੇ।

3 ਸਾਲਾਂ ਤੋਂ ਕਰਨਾ ਸੀ ਪਰੇਸ਼ਾਨ
ਦੱਸਣਯੋਗ ਹੈ ਕਿ ਦੋਸ਼ੀ ਨੇ ਕੁੜੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫ਼ਲ ਹੋਣ 'ਤੇ ਉਸ ਨੇ ਮਿੱਟੀ ਦਾ ਤੇਲ ਛਿੜਕ ਕੇ ਕੁੜੀ ਨੂੰ ਅੱਗ ਲੱਗਾ ਦਿੱਤੀ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰਦਾ ਸੀ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸੀ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ। ਹੈਦਰਾਬਾਦ ਤੋਂ ਬਾਅਦ ਬਿਹਾਰ 'ਚ ਅਜਿਹੇ ਮਾਮਲੇ ਸਾਹਮਣੇ ਆਉਣ ਨਾਲ ਰਾਜ 'ਚ ਮਹਿਲਾ ਸੁਰੱਖਿਆ ਅਤੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਗਏ ਹਨ।

ਦੋਸ਼ੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਘਟਨਾ ਮੁਜ਼ੱਫਰਪੁਰ ਦੇ ਅਹਿਆਪੁਰ ਥਾਣਾ ਖੇਤਰ ਦੀ ਹੈ। ਪੁਲਸ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਚੁਕੀ ਹੈ। ਪੁਲਸ ਅਨੁਸਾਰ ਪਿੰਡ ਦਾ ਹੀ ਨੌਜਵਾਨ ਗੁਆਂਢ 'ਚ ਰਹਿਣ ਵਾਲੀ ਕੁੜੀ ਦੇ ਘਰ ਅੰਦਰ ਦਾਖਲ ਹੋਇਆ ਅਤੇ ਉਸ ਨੇ ਕੁੜੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਕੁੜੀ ਦੇ ਸਰੀਰ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲੱਗਾ ਦਿੱਤੀ।

ਨਰਸਿੰਗ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਪੀੜਤਾ
ਦਮ ਤੋੜਨ ਤੋਂ ਪਹਿਲਾਂ ਵੀ ਪੀੜਤਾ ਦੀ ਹਿੰਮਤ ਦੇਖ ਕੇ ਡਾਕਟਰ ਵੀ ਹੈਰਾਨ ਸਨ। ਉਸ ਨੇ ਕਿਹਾ ਸੀ,''ਮੈਂ ਪੜ੍ਹਨਾ ਚਾਹੁੰਦੀ ਹਾਂ। ਬੀ.ਐੱਸ.ਸੀ. ਦੀ ਪੜ੍ਹਾਈ ਤੋਂ ਬਾਅਦ ਨਰਸਿੰਗ ਦੀ ਪੜ੍ਹਾਈ ਕਰਨਾ ਚਾਹੁੰਦੀ ਹਾਂ ਤਾਂ ਕਿ ਸਮਾਜ ਸੇਵਾ ਵੀ ਕਰ ਸਕਾਂ।'' ਉਸ ਨੇ ਡਾਕਟਰਾਂ ਅਤੇ ਉੱਥੇ ਮੌਜੂਦ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਤਾਂ ਉਹ ਨਰਸ ਬਣ ਕੇ ਲੋਕਾਂ ਦੀ ਸੇਵਾ ਕਰੇਗੀ।

ਪੁਲਸ ਨੇ ਨਹੀਂ ਲਿਆ ਕੋਈ ਐਕਸ਼ਨ
ਪੀੜਤਾ ਦੀ ਮਾਂ ਦਾ ਦੋਸ਼ ਸੀ ਕਿ ਦੋਸ਼ੀ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰਦਾ ਸੀ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਵੀ ਦਿੱਤੀ ਸੀ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ। ਇਸ ਨਾਲ ਦੋਸ਼ੀਆਂ ਦੀ ਹਿੰਮਤ ਵਧ ਗਈ ਅਤੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਬਿਹਾਰ ਦੇ ਚੀਫ ਸੈਕ੍ਰੇਟਰੀ ਅਤੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।

2 ਵਾਰ ਦਿੱਤਾ ਬਿਆਨ
ਹਾਦਸੇ ਤੋਂ ਬਾਅਦ ਗੰਭੀਰ ਰੂਪ ਨਾਲ ਝੁਲਸੀ ਕੁੜੀ ਨੂੰ ਐੱਸ.ਕੇ.ਐੱਮ.ਸੀ. 'ਚ ਭਰਤੀ ਕਰਵਾਇਆ ਗਿਆ ਸੀ। ਪੀੜਤਾ ਨੇ ਇੰਨੇ ਗੰਭੀਰ ਤਰੀਕੇ ਨਾਲ ਸੜੇ ਹੋਣ ਦੇ ਬਾਵਜੂਦ ਆਪਣੇ ਦੋਸ਼ੀਆਂ ਨੂੰ ਫੜਨ ਲਈ 2 ਵਾਰ ਬਿਆਨ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਮਜ਼ਬੂਤ ਇਰਾਦਿਆਂ ਵਾਲੀ ਕੁੜੀ ਆਪਣੇ ਨਾਲ ਹੋਏ ਇਸ ਦਰਦਨਾਕ ਘਟਨਾ ਦੇ ਬਾਵਜੂਦ ਜ਼ਿੰਦਗੀ 'ਚ ਅੱਗੇ ਵਧਣ ਲਈ ਇਕਦਮ ਤਿਆਰ ਸੀ ਪਰ ਕਿਸਮਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ।


DIsha

Content Editor

Related News