ਨਿਤੀਸ਼ ਸਰਕਾਰ ਨੇ ਬਦਲੀ ਬਿਹਾਰ ਦੀ ਤਸਵੀਰ : ਨੱਢਾ

02/22/2020 5:38:10 PM

ਪਟਨਾ (ਵਾਰਤਾ)— ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਬਿਹਾਰ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਅਗਵਾਈ ਵਾਲੀ ਨਿਤੀਸ਼ ਕੁਮਾਰ ਸਰਕਾਰ ਨੇ ਪ੍ਰਦੇਸ਼ ਦੀ ਤਸਵੀਰ ਬਦਲੀ ਹੈ। ਉਨ੍ਹਾਂ ਦੀ ਅਗਵਾਈ 'ਚ ਹੀ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਅਤੇ ਫਿਰ ਤੋਂ ਮਜ਼ਬੂਤੀ ਨਾਲ ਸਰਕਾਰ ਬਣੇਗੀ। ਪਟਨਾ ਵਿਖੇ ਨੱਢਾ ਨੇ ਨਿਤੀਸ਼ ਕੁਮਾਰ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। 

ਨੱਢਾ ਨੇ ਕਿਹਾ ਕਿ ਨਿਤੀਸ਼ ਕੁਮਾਰ ਸਰਕਾਰ ਨੇ ਪ੍ਰਦੇਸ਼ ਦੀ ਤਸਵੀਰ ਬਦਲ ਦਿੱਤੀ ਹੈ। ਪਹਿਲਾਂ ਅਤੇ ਹੁਣ ਦੇ ਬਿਹਾਰ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਮਾਰਗ ਜ਼ਰੀਏ ਪਟਨਾ ਤੋਂ ਬੇਤੀਆ ਹੁਣ ਲੱਗਭਗ 5 ਘੰਟਿਆਂ 'ਚ ਹੀ ਲੋਕ ਪਹੁੰਚ ਰਹੇ ਹਨ। ਪਹਿਲਾਂ ਕੀ ਵਿਵਸਥਾ ਸੀ, ਉਹ ਕਿਸੇ ਤੋਂ ਲੁੱਕੀ ਨਹੀਂ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਬਿਹਾਰ ਨੂੰ ਮਿਲਿਆ ਹੈ, ਜਿਸ ਕਾਰਨ ਕਈ ਵੱਡੀਆਂ-ਵੱਡੀਆਂ ਯੋਜਨਾਵਾਂ ਬਿਹਾਰ ਨੂੰ ਮਿਲੀਆਂ। ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਹਜ਼ਾਰਾਂ-ਕੋਰੜਾਂ ਦੀ ਰਾਸ਼ੀ ਦਿੱਤੀ ਹੈ, ਜਿਸ ਦੀ ਵਰਤੋਂ ਕਰਦੇ ਹੋਏ ਸਾਰੀਆਂ ਯੋਜਨਾਵਾਂ ਨੂੰ ਮੁੱਖ ਮੰਤਰੀ ਨਿਤੀਸ਼ ਨੇ ਧਰਾਤਲ 'ਤੇ ਉਤਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਤਸਵੀਰ ਪਿਛਲੇ 10 ਸਾਲਾਂ 'ਚ ਖਾਸ ਕਰ ਕੇ 5 ਸਾਲਾਂ 'ਚ ਕਾਫੀ ਬਦਲੀ ਹੈ।

Tanu

This news is Content Editor Tanu