ਜਿਊਂਦੇ ਕੋਰੋਨਾ ਮਰੀਜ਼ ਨੂੰ ਮਿ੍ਰਤਕ ਐਲਾਨਿਆ, ਲਾਸ਼ ਵੇਖ ਕੇ ਪਤਨੀ ਬੋਲੀ- ‘ਇਹ ਮੇਰਾ ਪਤੀ ਨਹੀਂ’

04/13/2021 2:18:33 PM

ਪਟਨਾ— ਬਿਹਾਰ ਦੇ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ ਨੇ ਜਿਊਂਦੇ ਕੋਰੋਨਾ ਮਰੀਜ਼ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਬਸ ਇੰਨਾ ਹੀ ਨਹੀਂ ਪਰਿਵਾਰ ਨੂੰ ਡੈੱਥ ਸਰਟੀਫ਼ਿਕੇਟ ਵੀ ਦੇ ਦਿੱਤਾ ਗਿਆ। ਹਸਪਤਾਲ ਨੇ ਸਬੰਧਤ ਪਰਿਵਾਰ ਨੂੰ ਕਿਸੇ ਹੋਰ ਦੀ ਮਿ੍ਰਤਕ ਦੇਹ ਫੜਾ ਦਿੱਤੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ ’ਚ ਵਾਪਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਬਾੜ੍ਹ ਦੇ ਰਹਿਣ ਵਾਲੇ ਚੁਨੂੰ ਕੁਮਾਰ ਨੂੰ 9 ਅਪ੍ਰੈਲ ਨੂੰ ਬਰੇਨ ਹੇਮਰੇਜ ਤੋਂ ਬਾਅਦ ਪਟਨਾ ਦੇ ਮੈਡੀਕਲ ਕਾਲਜ ਐਂਡ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਾਂਚ ਮਗਰੋਂ ਦੱਸਿਆ ਗਿਆ ਕਿ ਮਰੀਜ਼ ਕੋਰੋਨਾ ਪਾਜ਼ੇਟਿਵ ਹੈ। ਉਸ ਤੋਂ ਬਾਅਦ ਮਰੀਜ਼ ਨੂੰ ਮਿਲਣ ਨਹੀਂ ਦਿੱਤਾ ਗਿਆ। 

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

ਇਹ ਵੀ ਪੜ੍ਹੋ : ਵੱਡੀ ਖੁਸ਼ਖ਼ਬਰੀ! ਭਾਰਤ ’ਚ ਤੀਜੇ ਕੋਰੋਨਾ ਟੀਕੇ ‘ਸਪੂਤਨਿਕ ਵੀ’ ਨੂੰ ਮਿਲੀ ਮਨਜ਼ੂਰੀ

ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਪਤਨੀ ਅਤੇ ਭਰਾ ਨੂੰ ਸੂਚਨਾ ਦਿੱਤੀ ਕਿ ਚੁਨੂੰ ਦੀ ਮੌਤ ਹੋ ਗਈ ਹੈ। ਉਸ ਨੂੰ ਮਿ੍ਰਤਕ ਐਲਾਨਦਿਆਂ ਉਸ ਦੀ ਥਾਂ ਕਿਸੇ ਦੀ ਲਾਸ਼ ਮਰੀਜ਼ ਦੇ ਭਰਾ ਨੂੰ ਸੌਂਪ ਦਿੱਤੀ ਅਤੇ ਮੌਤ ਦਾ ਸਰਟੀਫ਼ਿਕੇਟ ਵੀ ਜਾਰੀ ਕਰ ਦਿੱਤਾ। ਮਰੀਜ਼ ਦੀ ਪਤਨੀ ਕਵਿਤਾ ਦੇਵੀ ਨੇ ਕਿਹਾ ਕਿ ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ ਪਰ ਜਦੋਂ ਮੈਂ ਸ਼ਮਸ਼ਾਨ ’ਚ ਉਨ੍ਹਾਂ ਦਾ ਚਿਹਰਾ ਵੇਖਿਆ ਤਾਂ ਇਹ ਉਨ੍ਹਾਂ ਦਾ ਸਰੀਰ ਨਹੀਂ ਸੀ। 

ਇਹ ਵੀ ਪੜ੍ਹੋ : ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਦਰਅਸਲ ਅੰਤਿਮ ਸੰਸਕਾਰ ਦੇ ਸਮੇਂ ਪਰਿਵਾਰ ਵਾਲਿਆਂ ਨੇ ਮੁੱਖ ਅਗਨੀ ਦੇਣ ਤੋਂ ਪਹਿਲਾਂ ਚਿਹਰਾ ਵਿਖਾਉਣ ਦੀ ਬੇਨਤੀ ਕੀਤੀ ਸੀ। ਜਦੋਂ ਚਿਹਰਾ ਵੇਖਿਆ ਤਾਂ ਇਹ ਗੱਲ ਸਾਹਮਣੇ ਆਈਆ ਕਿ ਜਿਸ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਚੁਨੂੰ ਦੇ ਪਰਿਵਾਰ ਵਾਲੇ ਕਰ ਰਹੇ ਹਨ, ਉਹ ਉਨ੍ਹਾਂ ਦਾ ਮਰੀਜ਼ ਦਾ ਨਹੀਂ ਹੈ। ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਚੁਨੂੰ ਅਜੇ ਜਿਊਂਦਾ ਹੈ, ਜਿਸ ਦਾ ਇਲਾਜ ਹਸਪਤਾਲ ’ਚ ਚੱਲ ਰਿਹਾ ਹੈ। ਓਧਰ ਜਿਊਂਦੇ ਮਰੀਜ਼ ਨੂੰ ਮਿ੍ਰਤਕ ਦੱਸ ਕੇ ਮੌਤ ਦਾ ਗਲਤ ਸਰਟੀਫ਼ਿਕੇਟ ਦੇਣ ਦੇ ਮਾਮਲੇ ਵਿਚ ਹਸਪਤਾਲ ਦੇ ਪ੍ਰਧਾਨ ਨੇ ਹੈਲਥ ਮੈਨੇਜਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਕਾਰੋਬਾਰੀ ਨੇ ਰਚੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਕਤਲ ਦੀ ਸਾਜਿਸ਼, ਇੰਟਰਨੈੱਟ ’ਤੇ ਸਰਚ ਕਰ ਖੁਆਇਆ ‘ਜ਼ਹਿਰ’

Tanu

This news is Content Editor Tanu